ਕਾਂਗਰਸ ਪਾਰਟੀ ਦੀ ਮਜਬੂਤੀ ਲਈ ਮਾਲਵਿਕਾ ਸੂਦ ਦੀ ਅਗੁਵਾਈ ਚ ਟੀਮਾਂ ਵਲੋਂ ਸਰਗਰਮੀਆਂ ਤੇਜ ਪਾਰਟੀ ਦੇ ਸਮੁੱਚੇ ਕੌਂਸਲ,ਪੰਚ ਸਰਪੰਚ,ਆਗੂ ਲੋਕਹਿਤਾਂ ਲਈ ਦਿਨ ਰਾਤ ਖੜੇ : ਮਾਲਵਿਕਾ ਸੂਦ

0
50
ਕਾਂਗਰਸ ਪਾਰਟੀ ਦੀ ਮਜਬੂਤੀ ਲਈ ਮਾਲਵਿਕਾ ਸੂਦ ਦੀ ਅਗੁਵਾਈ ਚ ਟੀਮਾਂ ਵਲੋਂ ਸਰਗਰਮੀਆਂ ਤੇਜ ਪਾਰਟੀ ਦੇ ਸਮੁੱਚੇ ਕੌਂਸਲ,ਪੰਚ ਸਰਪੰਚ,ਆਗੂ ਲੋਕਹਿਤਾਂ ਲਈ ਦਿਨ ਰਾਤ ਖੜੇ : ਮਾਲਵਿਕਾ ਸੂਦ

PLCTV:-


ਮੋਗਾ, 23 ਅਗਸਤ (ਅਮਜਦ ਖ਼ਾਨ):- ਕਾਂਗਰਸ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ਤੇ ਮੋਗਾ ਹਲਕੇ ਅੰਦਰ ਸ਼ਹਿਰੀ ਅਤੇ ਦਿਹਾਤੀ ਪ੍ਰਧਾਨ ਵਲੋਂ ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਅਗੁਵਾਈ ਚ ਪਾਰਟੀ ਦੀਆਂ ਨੀਤੀਆਂ ਨੂੰ ਬੂਥ ਪੱਧਰ ਤੇ ਪਹੁੰਚਾਉਣ ਲਈ ਅਤੇ ਪਾਰਟੀ ਨਾਲ ਲੋਕਾਂ ਨੂੰ ਮੁੜ ਜੋੜਾਂ ਲਈ ਸ਼ਹਿਰ ਅਤੇ ਪਿੰਡ ਅੰਦਰ ਮੀਟਿੰਗ ਦਾ ਸਿਲਸਿਲਾ ਜਾਰੀ ਕੀਤਾ ਗਿਆ ਹੈ। ਇਸੇ ਤਹਿਤ ਸ਼ਹਿਰੀ ਪ੍ਰਧਾਨ ਪਰਮਵਿਜੇ ਸਿੰਘ ਮਿੱਕੀ ਹੁੰਦਲ ਵਲੋਂ ਵਾਰਡ ਨੰਬਰ 15 ਅੰਦਰ ਮੀਟਿੰਗ ਕੀਤੀ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਲਵਿਕਾ ਸੂਦ ਨੇ ਕਿਹਾ ਕਿ ਜਿੱਤ ਹਾਰ ਜਿੰਦਗੀ ਦਾ ਹਿੱਸਾ ਹੈ ਪਰੰਤੂ ਕਾਂਗਰਸ ਪਰਿਵਾਰ ਲੋਕਹਿਤ ਲਈ ਪਹਿਲੇ ਦਿਨ ਤੋਂ ਤਤਪਰ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦਾ ਹਰ ਇਕ ਕੌਂਸਲਰ, ਵਰਕਰ, ਆਗੂ ਲੋਕ ਸੇਵਾ ਲਈ ਆਪਣੇ ਆਪਣੇ ਖੇਤਰ ਚ ਕੰਮ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿ ਕਿਸੇ ਨੂੰ ਵੀ ਆਪਣੇ ਖੇਤਰ ਅੰਦਰ ਕਿਸੇ ਪ੍ਰਕਾਰ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਵਾਰਡ ਅਤੇ ਪਿੰਡ ਅੰਦਰ ਸਾਡੀ ਪਾਰਟੀ ਦੇ ਪੰਚ, ਸਰਪੰਚ, ਕੌਂਸਲਰ ਅਤੇ ਵਾਰਡ ਇੰਚਾਰਜ ਨਾਲ ਸੰਪਰਕ ਕਰਨ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਰੂਹ ਚ ਵਸੀ ਹੋਈ ਪਾਰਟੀ ਹੈ। ਹੁਣ ਜਨਤਾ ਨੂੰ ਸਾਫ ਪਤਾ ਚੱਲ ਗਿਆ ਹੈ ਕਿ ਕਾਂਗਰਸ ਬਿਨਾ ਪੰਜਾਬ ਦਾ ਵਿਕਾਸ ਅਸੰਭਵ ਹੈ। ਉਨ੍ਹਾਂ ਕਿਹਾ ਕਿ ਖਾਮੀਆਂ ਨੂੰ ਦੂਰ ਕਰਨ ਲਈ ਪਾਰਟੀ ਵਲੋਂ ਹਰ ਵਾਰਡ ਅਤੇ ਖੇਤਰ ਅੰਦਰ ਲੋਕਾਂ ਨਾਲ ਜਮੀਨੀ ਪੱਧਰ ਤੇ ਮੀਟਿੰਗ ਕਰਕੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪਾਰਟੀ ਆਗੂ ਅਤੇ ਵਰਕਰ ਹਾਜਿਰ ਹਨ।
ਤਸਵੀਰ ਨੰਬਰ : 23 ਮੋਗਾ 2

LEAVE A REPLY

Please enter your comment!
Please enter your name here