ਕਾਂਗਰਸ ਨੇ ਹਮੇਸ਼ਾ ਹੀ ਦੇਸ਼ ਦੀ ਇਕਜੁਟਾ ਲਈ ਕੰਮ ਕੀਤਾ: ਧਰਮਪਾਲ ਡੀ.ਪੀ.

0
25
ਕਾਂਗਰਸ ਨੇ ਹਮੇਸ਼ਾ ਹੀ ਦੇਸ਼ ਦੀ ਇਕਜੁਟਾ ਲਈ ਕੰਮ ਕੀਤਾ: ਧਰਮਪਾਲ ਡੀ.ਪੀ.

PLCTV:-


ਮੋਗਾ, 22 ਅਗਸਤ (ਅਮਜਦ ਖਾਨ):- ਵਿਧਾਨ ਸਭਾ ਚੋਣਾ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਇਕ ਵਿਸ਼ੇਸ ਮੀਟਿੰਗ ਸਥਾਨਕ ਹੋਟਲ ਜੈਸਵਾਲ ਵਿਚ ਕਾਂਗਰਸੀ ਆਗੂ ਧਰਮਪਾਲ ਸਿੰਘ (ਡੀ.ਪੀ.) ਨਿਹਾਲ ਸਿੰਘ ਵਾਲਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਪਾਰਟੀ ਦੀ ਅਗਾਂਹ ਵਧੂ ਨੀਤੀ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ। ਇਸ ਮੌਕੇ ਧਰਮਪਾਲ ਸਿੰਘ ਡੀ.ਪੀ. ਨੇ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਅਤੇ ਇਸ ਪਾਰਟੀ ਦੇ ਹਮੇਸ਼ਾ ਹੀ ਦੇਸ਼ ਦੀ ਇਕਜੁਟਾ ਲਈ ਕੰਮ ਕੀਤਾ ਹੈ ਨਾ ਕਿ ਭਾਈਚਾਰੇ ਵਿਚ ਆਪਣੇ ਮੁਫ਼ਾਦ ਫ਼ੁੱਟ ਪਾਈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਆਪਣੇ ਵਰਕਰਾਂ ਨੂੰ ਨਾਲ ਲੈਕੇ ਚੱਲਣ ਵਾਲੀ ਪਾਰਟੀ ਹੈ।

ਇਸ ਮੌਕੇ ਸੀਨੀਅਰ ਕਾਂਰਗਸੀ ਆਗੂ ਇੰਟਕ ਦੇ ਪ੍ਰਧਾਨ ਵਿਜੇ ਧੀਰ, ਸਾਬਕਾ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ, ਸੀਨੀਅਰ ਆਗੂ ਸੁਰਿੰਦਰ ਸਿੰਘ ਬਾਵਾ, ਆਤਮਾ ਸਿੰਘ ਨੇਤਾ, ਸਰਪੰਚ ਸਿਮਰਨਜੀਤ ਸਿੰਘ ਰਿੱਕੀ ਘਲਘਲਾਂ, ਸਾਬਕਾ ਸਰਪੰਚ ਚਰਨਜੀਤ ਸਿੰਘ ਘਲਕਲਾ ਆਦਿ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਲਾਡੀ ਢਿਲੋਂ, ਸੀਨਅਰ ਕਾਂਗਰੀ ਆਗੂ ਤੇਜਿੰਦਰਪਾਲ ਸਿੰਘ ਰਾਮਾ, ਦੀਪਕ ਬੇਦੀ , ਜਸਕਰਨ ਮੱÑਲੀ, ਪਰਮਿੰਦਰ ਸਿੰਘ ਕਾਕਾ, ਸੁਖਦੇਵ ਸਿੰਘ ਸਿੱਲ, ਛਿੰਦਾ ਬਰਾੜ ਪ੍ਰਧਾਨ, ਟਿੰਕੂ ਗਿੱਲ, ਮਿਲਲ ਫ਼ੌਜੀ ਮਾਰਕੀਟ, ਵਿੱਕੀ ਹਠੂਰ, ਅਮਨਦੀਪ ਜਿੰਦਲ, ਗੁਰਪ੍ਰੀਤ ਚੀਮਾ, ਗੁਰਇਕਬਾਲ ਸਿੰਘ ਗੈਰੀ ਅਤੇ ਹਰਵਿੰਦਰ ਸਿੰਘ ਬਿੱਟੂ ਬਕਾ ਐਮ. ਸੀ. ਪੀਏ. ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here