ਹਾਲੀਵੁਡ ਅਕੈਡਮੀ ਚ ਮਨਾਇਆ ਤੀਜ ਦਾ ਤਿਉਹਾਰ ਪੰਜਾਬ ਦੇ ਅਮੀਰ ਵਿਰਾਸਤ ਨੂੰ ਲੋਪ ਹੋਣ ਤੋਂ ਬਚਾਉਣ ਲਈ ਕਰਦੇ ਰਹਾਂਗੇ ਉਪਰਾਲੇ- ਮਾਲਵਿਕਾ ਸੂਦ ਮੋਗਾ!

0
18
ਹਾਲੀਵੁਡ ਅਕੈਡਮੀ ਚ ਮਨਾਇਆ ਤੀਜ ਦਾ ਤਿਉਹਾਰ ਪੰਜਾਬ ਦੇ ਅਮੀਰ ਵਿਰਾਸਤ ਨੂੰ ਲੋਪ ਹੋਣ ਤੋਂ ਬਚਾਉਣ ਲਈ ਕਰਦੇ ਰਹਾਂਗੇ ਉਪਰਾਲੇ- ਮਾਲਵਿਕਾ ਸੂਦ

PLCTV:-

MOGA,(PLCTV):- ਪੰਜਾਬ ਤਿਉਹਾਰਾਂ ਦੀ ਧਰਤੀ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ ਅਤੇ ਇਸ ਮਹੀਨੇ ਮਨਾਏ ਜਾਂਦੇ ਤੀਜ ਤਿਓਹਾਰ ਨੂੰ ਲੈਕੇ ਪੰਜਾਬ ਅੰਦਰ ਲੱਗੀਆਂ ਰੌਣਕ ਆਪਣੇ ਆਪ ਚ ਬੇਮਿਸਾਲ ਹਨ! ਬੇਸ਼ਕ ਅਮੀਰ ਪੰਜਾਬੀ ਸੱÎਭਿਆਚਾਰ ‘ਤੇ ਪਏ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਸ਼ਹਿਰਾਂ ਅਤੇ ਪਿੰਡਾਂ ‘ਚੋਂ ਤੀਆਂ ਦੀਆਂ ਰੌਣਕਾਂ ਨੂੰ ਲੋਪ ਕਰ ਦਿੱਤਾ ਹੈ ਪਰ ਮੇਰੀ ਫਿਰ ਵੀ ਹਰ ਸਾਲ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੀਜ ਦੇ ਤਿਉਹਾਰ ਨੂੰ ਮਣਕੇ ਸਮਾਜ ਅੰਦਰ ਪੰਜਾਬੀ ਸਭਿਆਚਾਰ ਨੂੰ ਉਜਾਗਰ ਕਰਨ ਲਈ ਕਦਮ ਚੁੱਕਾ! ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਥਾਨਕ ਹਾਲੀਵੁਡ ਇੰਗਲਿਸ਼ ਅਕੈਡਮੀ ਵਿਖੇ ਮਨਾਏ ਗਏ ਤੀਜ ਸਮਾਗਮ ਚ ਸੰਬੋਧਨ ਕਰਦਿਆਂ ਅਕੈਡਮੀ ਦੇ ਡਾਇਰੈਕਟਰ ਮਾਲਵਿਕਾ ਸੂਦ ਸੱਚਰ ਨੇ ਕੀਤਾ! ਸਮਾਗਮ ਦੀ ਸ਼ੁਰੂਆਤ ਮਾਲਵਿਕਾ ਸੂਦ, ਗੌਤਮ ਸੱਚਰ ਨੇ ਕੀਤੀ! ਇਸ ਮੌਕੇ ਅਕੈਡਮੀ ਦੇ ਬੱਚਿਆਂ ਵਲੋਂ ਪੰਜਾਬੀ ਪਹਿਰਾਵੇ ਚ ਪੁਜਕੇ ਖੂਬ ਰੌਣਕ ਲਗਾਈਆਂ ਗਈਆਂ! ਇਸ ਮੌਕੇ ਬੱਚਿਆਂ ਨੇ ਜਿੱਥੇ ਗਿੱਧਾ ਪਾਕੇ ਸਮਾਗਮ ਨੂੰ ਚਾਰ ਚੰਨ ਲਾਏ ਉੱਥੇ ਮਾਲਵਿਕਾ ਸੂਦ ਨੇ ਸਭਨਾ ਨੂੰ ਪੰਜਾਬੀ ਸਭਿਅਤਾ ਨੂੰ ਬਚਾਉਣ ਲਈ ਉਪਰਾਲੇ ਕਰਨ ਦਾ ਸੰਦੇਸ਼ ਦਿੱਤਾ!

LEAVE A REPLY

Please enter your comment!
Please enter your name here