ਮੁੱਲਾਂਪੁਰ ਦਾਖਾ ‘ਚ ਰੱਖੜੀ ਵਾਲੇ ਦਿਨ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਤਲ,ਇਕ ਪਰਵਾਸੀ ਨੌਜਵਾਨ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

0
84
ਮੁੱਲਾਂਪੁਰ ਦਾਖਾ 'ਚ ਰੱਖੜੀ ਵਾਲੇ ਦਿਨ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਤਲ,ਇਕ ਪਰਵਾਸੀ ਨੌਜਵਾਨ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

PLCTV:-

MULLANPUR DAKHA,(PLCTV):-  ਇਕ ਪਾਸੇ ਜਿਥੇ ਰੱਖੜੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਉਇਥੇ ਦੂਜੇ ਪਾਸੇ ਮੁੱਲਾਂਪੁਰ ਦਾਖਾ (Mullanpur Dakha) ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ,ਜਿਥੇ ਤਿਉਹਾਰ ਵਾਲੇ ਦਿਨ 2 ਭੈਣਾਂ ਦੇ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ,ਦਾਖਾ ਪੁਲਸ (Dakha Police) ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਅਤੇ ਘਟਨਾ ਸਥਾਨ ਤੋਂ ਕੁੱਝ ਦੂਰੀ ਤੋਂ ਮਿਲੇ ਮੋਟਰਸਾਈਕਲ (Motorcycle) ਦੀ ਸ਼ਨਾਖਤ ਤੋਂ ਬਾਅਦ ਮੁੱਢਲੀ ਕਾਰਵਾਈ ਕਰਦਿਆਂ ਇਕ ਪਰਵਾਸੀ ਨੌਜਵਾਨ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਮੁੱਲਾਂਪੁਰ ਦਾਖਾ ‘ਚ ਰੱਖੜੀ ਵਾਲੇ ਦਿਨ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਤਲ,ਇਕ ਪਰਵਾਸੀ ਨੌਜਵਾਨ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਮ੍ਰਿਤਕ ਦੀ ਪਹਿਚਾਣ ਜਤਿੰਦਰ ਸਿੰਘ,ਪਿੰਡ ਰਕਬਾ ਵਜੋਂ ਹੋਈ ਹੈ,ਮ੍ਰਿਤਕ ਨੌਜਵਾਨ ਦੀ ਮਾਤਾ ਸਵਰਨ ਕੌਰ ਪਤਨੀ ਸਵ. ਦਲੀਪ ਸਿੰਘ ਵਾਸੀ ਪਿੰਡ ਰਕਬਾ ਨੇ ਬਿਆਨ ਦਿੱਤੇ ਕਿ ਉਹ ਘਰੇਲੂ ਕੰਮ-ਕਾਰ ਕਰਦੀ ਹੈ ਅਤੇ ਉਸ ਦੇ ਦੋ ਧੀਆਂ ਤੇ ਇੱਕ ਪੁੱਤਰ ਸੀ,ਦੋਵੇਂ ਧੀਆਂ ਵਿਆਹੀਆਂ ਹੋਈਆਂ ਹਨ ਅਤੇ ਪੁੱਤਰ ਜਤਿੰਦਰ ਸਿੰਘ ਸਭ ਤੋਂ ਛੋਟਾ ਸੀ,ਤੇ ਖੇਤੀਬਾੜੀ ਕਰਦਾ ਸੀ,ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਗੁਰਦੁਆਰਾ ਸਾਹਿਬ (Gurdwara Sahib),ਪਿੰਡ ਰਕਬਾ ਵਿਖੇ ਮੱਥਾ ਟੇਕਣ ਅਤੇ ਸੇਵਾ ਕਰਨ ਜਾਂਦਾ ਸੀ,ਬੀਤੀ ਰਾਤ ਵੀ ਉਹ ਘਰ ਤੋਂ ਬਾਹਰ ਆਪਣੇ ਮੋਟਰਸਾਈਕਲ ‘ਤੇ ਮੱਥਾ ਟੇਕਣ ਲਈ ਗਿਆ ਸੀ,ਪਰ ਰਾਤ ਹੋਣ ਤੱਕ ਵਾਪਸ ਨਹੀਂ ਆਇਆ।

LEAVE A REPLY

Please enter your comment!
Please enter your name here