ਜਿਲ੍ਹੇ ਭਰ ’ਚ ਪਸ਼ੂਆਂ ਵਿਚ ਪਾਈ ਜਾ ਰਹੀ ਲੰਪੀ ਸਕਿੰਨ ਦੀ ਬਿਮਾਰੀ ਤੋਂ ਬਚਾਅ ਲਈ 25 ਟੀਮਾਂ ਗਠਿਤ : ਡਿਪਟੀ ਕਮਿਸ਼ਨਰ

0
17
ਪਸ਼ੂ ਪਾਲਣ ਵਿਭਾਗ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਕਰ ਰਿਹੈ ਹਰ ਸੰਭਵ ਉਪਰਾਲੇ : ਡਿਪਟੀ ਕਮਿਸ਼ਨਰ

PLCTV:-


ਮੋਗਾ, 6 ਅਗੱਸਤ (ਅਮਜਦ ਖ਼ਾਨ) :- ਪਸ਼ੂਆਂ ਵਿੱਚ ਲੰਪੀ ਸਕਿਨ (ਐਲ.ਐਸ.ਡੀ) ਦੀ ਬਿਮਾਰੀ ਇੱਕ ਨਵਾਂ ਵਾਇਰਸ ਹੈ ਅਤੇ ਦੂਜੇ ਜਿਲ੍ਹੇ ਦੇ ਮੁਕਾਬਲੇ ਮੋਗਾ ਜ਼ਿਲ੍ਹੇ ਵਿੱਚ ਇਸ ਦਾ ਪ੍ਰਭਾਵ ਘੱਟ ਹੈ,ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ 24 ਘੰਟੇ ਇਸ ਬਿਮਾਰੀ ਦੀ ਰੋਕਥਾਮ ਅਤੇ ਇਲਾਜ ਵਿੱਚ ਜੁਟੀਆਂ ਹੋਈਆਂ ਹਨ ਅਤੇ ਪਸ਼ੂਆਂ ਵਿੱਚ ਪਾਏ ਜਾ ਰਹੇ ਨਵੇਂ ਵਾਇਰਸ ਲੰਪੀ ਸਕਿਨ (ਐਲ.ਐਸ.ਡੀ) ਤੋਂ ਬਚਾਅ ਅਤੇ ਇਸ ਤੋਂ ਪ੍ਰਭਾਵਿਤ ਪਸ਼ੂਆਂ ਦੇ ਇਲਾਜ ਲਈ ਪਸ਼ੂ ਪਾਲਣ ਵਿਭਾਗ ਮੋਗਾ ਦੁਆਰਾ ਵੈਟਰਨਰੀ ਡਾਕਟਰਾਂ ਅਤੇ ਸਹਾਇਕ ਸਟਾਫ ਦੀਆਂ 25 ਟੀਮਾਂ ਦਾ ਗਠਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਿਮਾਰੀ ਦੀ ਰੋਕਥਾਮ ਲਈ ਜ਼ਿਲ੍ਹੇ ਲਈ ਹੁਣ ਤੱਕ 3 (ਢਾਈ ਲੱਖ) ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ,ਜਿਸ ਨਾਲ ਦਵਾਈਆਂ ਖਰੀਦ ਪ੍ਰਕਿਰਿਆ ਅਧੀਨ ਹਨ, ਜਿਸ ਨਾਲ ਪੀੜਤ ਪਸ਼ੂਆਂ ਦਾ ਇਲਾਜ ਮੁਫਤ ਕੀਤਾ ਜਾਵੇਗਾ,ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ.ਹਰਵੀਨ ਕੌਰ ਨੇ ਦੱਸਿਆ ਕਿ ਇਹ ਲਾਗ ਦੀ ਬਿਮਾਰੀ ਗਾਵਾਂ ਵਿੱਚ ਜ਼ਿਆਦਾ ਫੈਲਦੀ ਹੈ ਅਤੇ ਮੱਖੀ, ਮੱਛਰ, ਚਿੱਚੜ ਆਦਿ ਇਸ ਬਿਮਾਰੀ ਨੂੰ ਫੈਲਾਉਣ ਦਾ ਕਾਰਨ ਬਣਦੇ ਹਨ,ਉਨ੍ਹਾਂ ਕਿਹਾ ਕਿ ਚਮੜੀ ਦੀ ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਨੂੰ ਪਹਿਲ ਦੇ ਆਧਾਰ ’ਤੇ ਸਿਹਤਮੰਦ ਪਸ਼ੂਆਂ ਤੋਂ ਅਲੱਗ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਭਾਵੇਂ ਇਸ ਬਿਮਾਰੀ ਦੀ ਮਨੁੱਖਾਂ ਵਿੱਚ ਲਾਗ ਦੀ ਪੁਸ਼ਟੀ ਨਹੀਂ ਹੋਈ ਹੈ ਫਿਰ ਵੀ ਪਸ਼ੂਆਂ ਦੀ ਦੇਖਭਾਲ ਕਰਨ ਵਾਲੇ ਕਾਮਿਆਂ, ਪਸ਼ੂ ਪਾਲਕਾਂ ਨੂੰ ਹੈਂਡ ਸੈਨੇਟਾਈਜ਼ਰ, ਦਸਤਾਨੇ, ਫੇਸ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ,ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤੰਦਰੁਸਤ ਗਾਵਾਂ ਨੂੰ ਗੋਟ ਪੌਕਸ ਵੈਕਸੀਨ ਲਗਵਾਉਣ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕ ਕਿਸੇ ਦੇ ਘਰ ਤੋਂ ਵੀ ਨਵਾਂ ਪਸ਼ੂ ਖਰੀਦ ਨਾ ਕਰਨ ਅਤੇ ਪਸ਼ੂ ਪਾਲਕ ਕਿਸੇ ਵੀ ਬਾਹਰਲੇ ਬੰਦੇ ਨੂੰ ਪਸ਼ੂਆਂ ਦੇ ਨੇੜੇ ਨਾ ਜਾਣ ਦੇਣ,ਖਾਸ ਕਰਕੇ ਇਸ ਬਿਮਾਰੀ ਨਾਲ ਪ੍ਰਭਾਵਿਤ ਖੇਤਰਾਂ ਵਿਚੋਂ ਪਸ਼ੂਆਂ ਦੀ ਖਰੀਦੋ ਫਰੋਖ਼ਤ ਬੰਦ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਲੰਪੀ ਸਕਿਨ ਬਿਮਾਰੀ ਨਾਲ ਸਬੰਧਤ ਲੱਛਣ ਮਿਲਣ ਦੀ ਸੂਰਤ ਵਿੱਚ ਪਸ਼ੂ ਪਾਲਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਰਕਾਰੀ ਪਸ਼ੂ ਹਸਪਤਾਲ ਦੇ ਡਾਕਟਰਾਂ, ਸਟਾਫ ਨਾਲ ਸੰਪਰਕ ਕਰਨਾ ਚਾਹੀਦਾ ਹੈ,ਬਿਮਾਰੀ ਦੇ ਲੱਛਣਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨਾਲ ਪਸ਼ੂ ਨੂੰ ਤੇਜ਼ ਬੁਖ਼ਾਰ ਤੇ ਚਮੜੀ ਤੇ ਗੰਢਾਂ ਬਣ ਜਾਂਦੀਆਂ ਹਨ, ਜੋ ਕਿ ਸਾਰੇ ਸ਼ਰੀਰ ਉਤੇ ਵੀ ਹੋ ਸਕਦੀਆਂ ਹਨ,ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਪਸ਼ੂਆਂ ਵਿੱਚ ਇਹ ਬਿਮਾਰੀ ਆਉਣ ਦੀ ਸੂਰਤ ਵਿੱਚ ਬਿਲਕੁਲ ਘਬਰਾਉਣ ਨਾ ਬਲਕਿ ਨੇੜੇ ਦੇ ਸਰਕਾਰੀ ਪਸ਼ੂ ਹਸਪਤਾਲ ਨਾਲ ਸੰਪਰਕ ਕਰਨ।

ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹੇ ਵਿੱਚ ਪਸ਼ੂ ਪਾਲਣ ਵਿਭਾਗ ਮੋਗਾ ਦੀਆਂ ਟੀਮਾਂ ਪੂਰੀ ਚੌਕਸੀ ਨਾਲ ਜਿਥੇ ਪਸ਼ੂਆਂ ਦਾ ਇਲਾਜ ਕਰ ਰਹੀਆਂ ਹਨ ਉਥੇ ਲੋਕਾਂ ਨੂੰ ਬਿਮਾਰੀ ਦੀ ਰੋਕਥਾਮ ਪ੍ਰਤੀ ਜਾਗਰੂਕ ਵੀ ਕਰ ਰਹੀਆਂ ਹਨ,ਸਮੂਹ ਸਟਾਫ਼ ਹਦਾਇਤਾਂ ਅਨੁਸਾਰ ਆਪਣੇ ਆਪਣੇ ਅਧੀਨ ਆਉਂਦੇ ਇਲਾਕੇ ਦੇ ਪਸ਼ੂਆਂ ਦੀ ਰੋਜਾਨਾ ਪੱਧਰ ’ਤੇ ਨਿਗਰਾਨੀ ਰੱਖਣ ਅਤੇ ਬਿਮਾਰੀ ਦੇ ਲੱਛਣ ਵੇਖਣ ਤੇ ਲੋੜੀਂਦਾ ਇਲਾਜ ਤੁਰੰਤ ਸ਼ੁਰੂ ਕਰਨ ਅਤੇ ਰੋਜਾਨਾ ਰਿਪੋਰਟ ਕਰਨ ਲਈ ਪਾਬੰਦ ਕੀਤੇ ਹਨ।

ਬਿਮਾਰੀ ਸਬੰਧੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਧਾਰਮਿਕ ਸਥਾਨਾਂ ਤੋਂ ਅਨਾਊਂਸਮੈਟ ਕਰਵਾਉਣ ਅਤੇ ਸਰਕਾਰ ਵੱਲੋਂ ਜਾਰੀ ਕੀਤੀ ਅਡਵਾਇਜ਼ਰੀ ਅਤੇ ਗਾਈਡਲਾਈਨਜ਼ ਬਾਰੇ ਜਾਗਰੂਕਤਾ ਅਮਲ ਵਿੱਚ ਲਿਆਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ,ਤਾਂ ਜੋ ਇਲਾਜ ਅਤੇ ਰੋਕਥਾਮ ਸਬੰਧੀ ਲੋਕ ਸੁਚੇਤ ਰਹਿਣ,ਉਨ੍ਹਾਂ ਦੱਸਿਆ ਕਿ ਇਸ ਸਬੰਧੀ 22 ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ,ਡਾ. ਮਿਨਾਕਸੀ ਮੋਬਾਇਲ ਨੰਬਰ 97811-20261 ਪਸੂ ਸੰਸਥਾ ਘੱਲ ਕਲਾਂ ਦੇ ਇੰਚਾਰਜ, ਡਾ. ਵਿਨੈ ਅਰੋੜਾ ਮੋਬਾਇਲ ਨੰਬਰ 85580- 27000 ਪਸੂ ਸੰਸਥਾ ਡਰੋਲੀ ਭਾਈ ਦੇ ਇੰਚਾਰਜ, ਡਾ. ਲਖਵਿੰਦਰ ਸਿੰਘ ਮੋਬਾਇਲ 94174-19504 ਪਸੂ ਸੰਸਥਾ ਖੋਸਾ ਪਾਂਡੋ ਦੇ ਇੰਚਾਰਜ।

ਡਾ. ਮਨਿੰਦਰ ਸਿੰਘ ਮੋਬਾਇਲ 94177-85246 ਪਸੂ ਸੰਸਥਾ ਮੋਗਾ ਦੇ ਇੰਚਾਰਜ, ਡਾ.ਬੀਰਇੰਦਰਪਾਲ ਸਿੰਘ ਮੋਬਾਇਲ 98149-24454 ਪਸੂ ਸੰਸਥਾ ਧਰਮਕੋਟ/ਤਖਾਣਵੱਧ ਦੇ ਇੰਚਾਰਜ, ਡਾ. ਕਮਲਜੀਤ ਸਿੰਘ ਮੋਬਾਇਲ 95921-98558 ਪਸੂ ਸੰਸਥਾ ਢੁੱਡੀਕੇ/ਡਾਲਾ ਦੇ ਇੰਚਾਰਜ, ਡਾ. ਮਨਦੀਪ ਸਿੰਘ ਮੋਬਾਇਲ 99141-20940 ਪਸੂ ਸੰਸਥਾ ਚੜਿੱਕ ਇੰਚਾਰਜ, ਡਾ. ਸਮਿੰਦਰ ਕੌਰ ਮੋਬਾਇਲ 95307-17959 ਪਸੂ ਸੰਸਥਾ ਬਾਜੇਕੇ/ਚੋਗਾਵਾਂ ਦੇ ਇੰਚਾਰਜ, ਡਾ. ਕੰਮਲਜੀਤ ਸਿੰਘ ਮੋਬਾਇਲ 95921- 98558 ਪਸੂ ਸੰਸਥਾ ਢੁੱਡੀਕੇ/ਡਾਲਾ ਦੇ ਇੰਚਾਰਜ,ਡਾ. ਸਿਮਰਨਜੀਤ ਸਿੰਘ ਮੋਬਾਇਲ 82838-75400 ਪਸੂ ਸੰਸਥਾ ਅਜੀਤਵਾਲ ਦੇ ਇੰਚਾਰਜ।

ਡਾ. ਨਵਦੀਪ ਕੌਰ ਮੋਬਾਇਲ 79735-76301 ਚੂਹੜਚੱਕ ਦੇ ਇੰਚਾਰਜ, ਡਾ. ਅਮਨਦੀਪ ਸਿੰਘ ਮੋਬਾਇਲ 99143-68800 ਪਸੂ ਸੰਸਥਾ ਮੇਲਕਕੰਗਾ ਦੇ ਇੰਚਾਰਜ, ਡਾ. ਬੀਰਇੰਦਰਪਾਲ ਸਿੰਘ ਮੋਬਾਇਲ 98149-20454 ਪਸੂ ਸੰਸਥਾ ਧਰਮਕੋਟ ਦੇ ਇੰਚਾਰਜ, ਡਾ. ਰਜਨਦੀਪ ਕੌਰ ਮੋਬਾਇਲ 94655-64967 ਪਸੂ ਸੰਸਥਾ ਕੋਟ ਮੁਹੰਮਦ ਖਾਂ/ਕਿਸਨਪੁਰਾ ਕਲਾਂ ਦੇ ਇੰਚਾਰਜ, ਡਾ. ਲਵਲੀਪ ਸਿੰਘ ਮੋਬਾਇਲ 97813-75048 ਪਸੂ ਸੰਸਥਾ ਭਿੰਡਰਕਲਾਂ ਦੇ ਇੰਚਾਰਜ, ਡਾ. ਵਿਸਵਦੀਪ ਸਿੰਘ ਮੋਬਾਇਲ 75080- 84048 ਪਸੂ ਸੰਸਥਾ ਲੋਹਗੜ੍ਹ/ਕੋਟ ਈਸੇ ਖਾਂ ਦੇ ਇੰਚਾਰਜ, ਡਾ. ਰਵੀਕੁਲਭੂਸਨ 97819-95191 ਪਸੂ ਸੰਸਥਾ ਰੋਡੇ ਦੇ ਇੰਚਾਰਜ, ਡਾ. ਕਮਲਪ੍ਰੀਤ ਸਿੰਘ ਮੋਬਾਇਲ 86992-89275 ਪਸੂ ਸੰਸਥਾ ਸਮਾਲਸਰ ਦੇ ਇੰਚਾਰਜ, ਡਾ. ਵਿਨੋਦ ਕੁਮਾਰ ਮੋਬਾਇਲ 94530-02955 ਪਸੂ ਸੰਸਥਾ ਰੌਂਤਾ ਦੇ ਇੰਚਾਰਜ,ਡਾ. ਪ੍ਰਦੀਪ ਸਿੰਘ ਮੋਬਾਇਲ 88376-93889 ਪਸੂ ਸੰਸਥਾ ਖੋਟੇ ਦੇ ਇੰਚਾਰਜ ਅਤੇ ਡਾ. ਰਾਜਿੰਦਰ ਸਿੰਘ ਮੋਬਾਇਲ 98154-65210 ਪਸੂ ਸੰਸਥਾ ਬੱਧਨੀਂ ਕਲਾਂ ਦੇ ਇੰਚਾਰਜ ਲਗਾਏ ਗਏ ਹਨ।

LEAVE A REPLY

Please enter your comment!
Please enter your name here