
ਮੋਗਾ, 6 ਅਗੱਸਤ (ਅਮਜਦ ਖ਼ਾਨ) : – ਉੱਘੇ ਸਮਾਜ ਸੇਵੀ ਓਪਿੰਦਰ ਸਿੰਘ ਲਾਂਬਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੀ ਧਰਮਪਤਨੀ ਸਰਦਾਰਨੀ ਕਮਲ ਕੌਰ ਲਾਂਬਾ (69) ਜੋ ਕਿ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਜਿਹਨਾਂ ਦਾ ਇਲਾਜ਼ ਮੁੰਬਈ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਚੱਲ ਰਿਹਾ ਸੀ। ਇਲਾਜ਼ ਦੌਰਾਨ ਬੀਤੇ 2 ਅਗੱਸਤ ਦਿਨ ਮੰਗਲਵਾਰ ਨੂੰ ਉਹ ਇਸ ਫ਼ਾਨੀ ਦੁਨੀਆਂ ਨੂੰ ਅਲਵਿੰਦਾ ਕਹਿੰਦਿਆ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਇਸ ਦੁੱਖ ਦੀ ਘੜੀ ਵਿਚ ਸ. ਓਪਿੰਦਰ ਸਿੰਘ ਲਾਂਬਾ ’ਤੇ ਉਨ੍ਹਾਂ ਦੇ ਸਪੁੱਤਰ ਅਰਫ਼ੀ ਲਾਂਬਾ ਜੋ ਕਿ ਫ਼ਿਲਮੀ ਅਦਾਕਾਰ ਹਨ ਸਮੇਤ ਉਨ੍ਹਾਂ ਦੇ ਪਰਿਵਾਰ ਨਾਲ ਵੱਖ-ਵੱਖ ਫ਼ਿਲਮੀ ਹਸਤੀਆਂ, ਸਿਆਸੀ ਅਤੇ ਗੈਰ ਸਿਆਸੀ ਸ਼ਖ਼ਸ਼ਿਅਤਾਂ ਨੇ ਦੁੱਖ ਸਾਂਝਾ ਕੀਤਾ। ਸਾਬਕਾ ਵਿਧਾਇਕ ਸਾਥੀ ਵਿਜੇ ਕੁਮਾਰ ਨੇ ਦੱਸਿਆ ਕਿ ਸਵਰਗਵਾਸੀ ਕਮਲ ਕੌਰ ਲਾਂਬਾ ਦੀ ਅਤਿੰਮ ਅਰਦਾਰ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਨੇੜੇ ਰੇਲਵੇ ਫ਼ਾਟਕ ਮੇਨ ਬਜਾਰ ਮੋਗਾ ਵਿਖੇ 14 ਅਗੱਸਤ ਦਿਨ ਐਤਵਾਰ ਨੂੰ ਦੁਪਿਹਰ 12.30 ਵਜੇ ਕਰਵਾਈ ਜਾਵੇਗੀ। ਇਸ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ।
