ਪਸ਼ੂਆਂ ’ਚ ਫੈਲੀ ਬੀਮਾਰੀ ਕਾਰਨ ਹਰ ਰੋਜ ਸੈਂਕੜੇ ਗਾਵਾਂ ਦੀ ਮੌਤ ਹੋ ਰਹੀ ਜੇਕਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਦੁੱਧ ਦਾ ਕਾਲ ਪੈ ਜਾਵੇਗਾ : ਕਿਸਾਨ ਆਗੂ

  0
  42
  ਪਸ਼ੂਆਂ ’ਚ ਫੈਲੀ ਬੀਮਾਰੀ ਕਾਰਨ ਹਰ ਰੋਜ ਸੈਂਕੜੇ ਗਾਵਾਂ ਦੀ ਮੌਤ ਹੋ ਰਹੀ ਜੇਕਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਦੁੱਧ ਦਾ ਕਾਲ ਪੈ ਜਾਵੇਗਾ : ਕਿਸਾਨ ਆਗੂ

  PLCTV:-


  ਮੋਗਾ, 5 ਅਗਸਤ (ਅਮਜਦ ਖ਼ਾਨ/ਵਿਸ਼ਵਦੀਪ ਕਟਾਰੀਆ) :- ਭਾਰਤੀ ਕਿਸਾਨ ਯੂਨੀਅਨ ਕਾਦੀਆਂ (ਰਜਿ) ਪੰਜਾਬ ਜਿਲ੍ਹਾ ਮੋਗਾ ਦੀ ਮੀਟਿੰਗ ਮੀਤ ਪ੍ਰਧਾਨ ਸੁਰਜੀਤ ਸਿੰਘ ਕੋਟੋਟਾਣਾ, ਇਕਬਾਲ ਸਿੰਘ ਗਲੋਟੀ, ਗੁਰਮੇਲ ਸਿੰਘ ਡਰੋਲੀ ਭਾਈ, ਜਸਵੀਰ ਸਿੰਘ ਮੰਦਰ ਇਹਨਾਂ ਆਗੂਆਂ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਵਿੱਚ ਹੋਈ। ਮੀਟਿੰਗ ਦੀ ਕਾਰਵਾਈ ਗੁਲਜਾਰ ਸਿੰਘ ਘਲੱਕਲਾਂ ਨੇ ਚਲਾਈ ਅਤੇ ਜਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਸਿੰਘ ਸੰਧੂਆਣਾ ਨੇ ਪ੍ਰੈਸ ਨੂੰ ਰਲੀਜ ਕਰਦਿਆਂ ਦੱਸਿਆ ਕਿ ਪਸ਼ੂਆਂ ਵਿੱਚ ਖਾਸ ਕਰਕੇ ਗਾਵਾਂ ਵਿੱਚ ਫੈਲੀ ਭਿਆਨਕ ਬੀਮਾਰੀ ਲਿੱਪੀ ਸਕਿੱਨ ਨੇ ਪੰਜਾਬ ਵਿੱਚ ਭਿਆਨਕ ਰੂਪ ਧਾਰ ਲਿਆ ਹੈ। ਹਰ ਰੋਜ ਸੈਂਕੜਿਆਂ ਦੇ ਹਿਸਾਬ ਨਾਲ ਗਾਵਾਂ ਦੀ ਮੌਤ ਹੋ ਰਹੀ ਹੈ।

  ਜੇਕਰ ਸਰਕਾਰ ਨੇ ਇਸ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਦੁੱਧ ਦਾ ਕਾਲ ਪੈ ਜਾਵੇਗਾ ਜਿਸ ਤਰ੍ਹਾਂ ਕਿ ਭਿਆਨਕ ਸੋਕਾ, ਜਿਆਦਾ ਬਾਰਸ਼ਾਂ ਕਰਕੇ ਪਿਛਲੇ ਸਮਮਿਆਂ ਵਿੱਚ ਆਦਿ ਖੁਰਾਕ ਦਾ ਕਾਲ ਪੈ ਜਾਂਦਾ ਹੈ। ਇਸੇ ਤਰ੍ਹਾਂ ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇ ਕੇ ਇਸ ਬੀਮਾਰੀ ਤੇ ਕਾਬੂ ਪਾਉਣ ਵਾਸਤੇ ਵੈਕਸੀਨ ਤਿਆਰ ਕਰੇ ਜਾਂ ਮੰਗਵਾ ਕੇ ਘਰ-ਘਰ ਡੰਗਰਾਂ ਤੇ ਡੋਜ ਲਗਾਈ ਜਾਵੇ। ਜਲਦੀ ਕਾਬੂ ਪਾਉਣ ਵਾਸਤੇ ਸੇਵਾ ਮੁਕਤ ਹੋ ਕੇ ਚੰਗੇ ਡਾਕਟਰਾਂ ਦੀਆਂ ਮੁੜ ਸੇਵਾਵਾਂ ਲਈਆਂ ਜਾਣ। ਦਰਸ਼ਨ ਸਿੰਘ ਰੌਲੀ ਅਤੇ ਗੁਰਮੇਲ ਸਿੰਘ ਡਰੋਲੀ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਪਸ਼ੂਆਂ ਦੀ ਸਾਂਭ ਸੰਭਾਲ ਕਰਦੇ ਹਨ ਉਹਨਾਂ ਨੂੰ ਵੀ ਸਾਵਧਾਨੀ ਵਰਤਨੀ ਚਾਹੀਦੀ ਹੈ ਤਾਂ ਜੋ ਇਹ ਛੂਤ ਦੀ ਬੀਮਾਰੀ ਕੋਈ ਘਾਤਕ ਰੂਪ ਨਾ ਧਾਰਨ ਕਰ ਲਵੇ।

  ਇਸ ਸਮੇਂ ਬਲਾਕ ਪ੍ਰਧਾਨ ਮੋਗਾ-1 ਦਰਸ਼ਨ ਸਿੰਘ ਰੌਲੀ, ਦਵਿੰਦਰ ਸਿੰਘ, ਪਾਲ ਸਿੰਘ ਗੁਰਜੰਟ ਸਿੰਘ ਘਲੱਕਲਾਂ, ਤਰਸੇਮ ਸਿੰਘ ਬਲਵੰਤ ਸਿੰਘ ਹਰਨੇਕ ਸਿੰਘ ਗੁਰਦੇਵ ਸਿੰਘ ਫਤਿਹਗੜ੍ਹ ਕੋਰੋਟਾਣਾ, ਮੇਜਰ ਸਿੰਘ ਡਰੋਲੀ ਭਾਈ, ਰਾਜਾ ਸਿੰਘ ਪਾਲ ਸਿੰਘ ਨਿਰਮਲ ਸਿੰਘ ਗੁਰਪ੍ਰੀਤ ਸਿੰਘ ਦੌਲਤਪੁਰਾ, ਮਲਕੀਤ ਸਿੰਘ ਥੰਮਣਵਾਲਾ, ਸੁਖਜੀਤ ਸਿੰਘ ਰੇਸ਼ਮ ਸਿੰਘ ਗੁਰਸੇਵਕ ਸਿੰਘ ਰਣਜੀਤ ਸਿੰਘ ਸਰਬਜੀਤ ਸਿੰਘ ਦਾਰਾਪੁਰ, ਬਲਵਾਨ ਸਿੰਘ ਚੜਿੱਕ, ਗੁਰਵਿੰਦਰ ਸਿੰਘ ਅਵਤਾਰ ਸਿੰਘ ਜਗਾਤਾਰ ਸਿੰਘ ਰੌਲੀ, ਮੇਹਰ ਸਿੰਘ ਹਰਦੀਪ ਸਿੰਘ ਮੰਦਰ ਸਿੰਘ ਮਹਿੰਦਰ ਸਿੰਘ ਚੁਗਾਵਾਂ, ਗੁਰਪਾਲ ਸਿੰਘ ਤਰਸੇਮ ਸਿੰਘ ਅਵਤਾਰ ਸਿੰਘ ਗੁਰਪ੍ਰੀਤ ਸਿੰਘ ਜਗਰਾਜ ਸਿੰਘ ਦੌਲਤਪੁਰਾ ਉੱਚਾ, ਰਜਿੰਦਰ ਸਿੰਘ ਰਾਜਾ ਸਿੰਘ ਲਾਭ ਸਿੰਘ ਬਿੰਦਰ ਸਿੰਘ ਗੁਰਚਰਨ ਸਿੰਘ ਜਰਨੈਲ ਸਿੰਘ ਮਾਣੂੰਕੇ ਆਦਿ ਹਾਜਰ ਸਨ।

  LEAVE A REPLY

  Please enter your comment!
  Please enter your name here