ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ : ਕਾਂਗਰਸੀ ਆਗੂ

0
32
ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ : ਕਾਂਗਰਸੀ ਆਗੂ

PLCTV:-


ਮੋਗਾ, 5 ਅਗਸਤ (ਅਮਜਦ ਖ਼ਾਨ/ਸੰਦੀਪ ਮੋਂਗਾ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਆਏ ਦਿਨ ਮਹਿੰਗਾਈ ਵਿਚ ਕੀਤੇ ਜਾ ਰਹੇ ਵਾਧੇ ਦੇ ਵਿਰੋਧ ਵਿਚ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜਿਲ੍ਹਾ ਕਾਂਗਰਸ ਕਮੇਟੀ ਵਲੋਂ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਕਾਂਗਰਸੀ ਬੁਲਾਰਿਆ ਨੇ ਸੰਬੋਧਨ ਕਰਦਿਆ ਮੋਦੀ ਸਰਕਾਰ ਦੀ ਭੰਡੀ ਕਰਦਿਆ ਕਿਹਾ ਕਿ ਮੋਦੀ ਸਾਹਿਬ ਸਾਨੂੰ ਅਜਿਹੇ ਚੰਗੇ ਦਿਨ ਨਹੀਂ ਚਾਹੀਦੇ ਹਨ ਜਿਸ ਵਿਚ ਘਰੇਲੂ ਗੈਸ ਸਿਲੰਡਰ ਦਾ ਕੀਮਤ ਵਿਚ ਤਿੰਨ ਗੁਣਾਂ ਵਾਧਾ ਪੈਟ੍ਰੋਲ—ਡੀਜ਼ਲ 100 ਤੋਂ ਪਾਰ ਸਰਸੋਂ ਦਾ ਤੇਲ ਜੋ ਕਿ 200 ਦਾ ਆਕੜਾ ਵੀ ਪਾਰ ਕਰ ਚੁੱਕਾ ਹੈ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਕੋਈ ਵੀ ਛੋਟਾ ਦੁਕਾਨਦਾਰ ਆਪਣੀ ਰੋਜ਼ੀ ਰੋਟੀ ਨਹੀਂ ਕਮਾ ਸਕਦਾ।

ਹੁਣ ਤਾਂ ਖ਼ਾਣਪੀਣ ਦੀਆਂ ਜ਼ਰੂਰੀ ਵਸਤਾ ਤੇ ਵੀ ਜੀ.ਐਸ.ਟੀ. ਲਗਾਉਣ ਵਿਚ ਵੀ ਕੇਂਦਰ ਸਰਕਾਰ ਨੂੰ ਸ਼ਰਮ ਨਹੀਂ ਆਈ। ਮੋਦੀ ਸਾਹਿਬ ਨੂੰ ਆਪਣੇ ਕਰੀਬੀ ਯਾਰਾਂ ਤੋਂ ਇਲਾਵਾਂ ਹੋਰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ। ਆਗੂੂਆਂ ਨੇ ਕਿਹਾ ਕਿ ਮੋਦੀ ਸਾਹਿਬ ਸਾਨੂੰ ਸਾਡੇ ਉਹੀ ਪੁਰਾਣੇ ਦਿਨ ਵਾਪਿਸ ਦੇ ਦੇਵੋਂ ਜਿਸ ਵਿਚ ਹਰ ਵਰਗ ਦੇ ਲੋਕੀਂ ਖ਼ੁਸ਼ ਸਨ। ਇਸ ਮੌਕੇ ਹਲਕਾ ਧਰਕਮੋਟ ਦੇ ਇੰਚਾਰਜ਼ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਹਲਕਾ ਇੰਚਾਰਜ਼ ਮੈਡਮ ਮਾਲਵਿਕਾ ਸੂਦ ਸੱਚਰ, ਕਮਲਜੀਤ ਸਿੰਘ ਬਰਾੜ ਨੇ ਸਾਂਝੇਂ ਤੌਰ ਤੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ ਵਿਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਇਹ ਧਰਨਾ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਵਿਚ ਸਾਡਾ ਸੰਘਰਸ਼ ਉਦੋਂ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ ਜਦੋਂ ਤੱਕ ਅਸੀਂ ਇਸ ਜਾਲਮ ਸਰਕਾਰ ਤੋਂ ਦੇਸ਼ ਵਾਸੀਆਂ ਨੂੰ ਮੁਕਤੀ ਨਹੀਂ ਦਿਲਵਾ ਦਿੰਦੇ,ਇਸ ਮੌਕੇ ਹੋਰਨਾਂ ਤੋਂ ਇਲਾਵਾਂ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੁਗੇਰੀਆਂ, ਨੰਬਰਦਾਰ ਬਲਜਿੰਦਰ ਸਿੰਘ ਬੱਲੀ ਡਾਲਾ ਬਲਾਕ ਪ੍ਰਧਾਨ ਅਜੀਤਵਾਲ, ਯੂਥ ਕਾਂਗਰਸੀ ਸਪੋਕਸਪ੍ਰਸਨ ਵਿਕਰਮਜੀਤ ਸਿੰਘ ਪੱਤੋਂ, ਇੰਦਰਜੀਤ ਸਿੰਘ ਬੀੜ ਚੜਿੱਕ, ਡਾ. ਮਾਲਤੀ ਥਾਪਰ, ਸ਼ਿਵਰਾਜ ਸਿੰਘ ਭੋਲਾ ਮਸਤੇਵਾਲਾ, ਡਾ.ਵਰਿੰਦਰਪਾਲ ਸਿੰਘ ਮੱਖਣ ਸਕੱਤਰ ਪੀ.ਪੀ.ਸੀ.ਸੀ, ਜਗਸੀਰ ਸਿੰਘ ਨੰਗਲ, ਹਰਭਜਨ ਸਿੰਘ ਸੋਸਣ, ਹਰਨੇਕ ਸਿੰਘ ਰਾਮੂਵਾਲਾ ਚੇਅਰਮੈਨ ਬਲਾਕ ਸੰਮਤੀ ਮੋਗਾ 1, ਜਸਪਾਲ ਸਿੰਘ ਸੰਘਾ, ਪਰਮਜੀਤ ਕੌਰ ਕਪੂਰੇ, ਜਰਨੈਲ ਸਿੰਘ ਖੰਭੇ ਚੇਅਰਮੈਨ ਮਾਰਕੀਟ ਕਮੇਟੀ ਫ਼ਤਹਿਗੜ੍ਹ, ਅਮਨਦੀਪ ਸਿੰਘ ਗਿੱਲ।

‘ਪ੍ਰਧਾਨ ਮਿੱਕੀ ਹੁੰਦਲ ਬਲਾਕ ਪ੍ਰਧਾਨ ਮੋਗਾ ਸ਼ਹਿਰੀ, ਕੈਪਟਨ ਹਰਨੇਕ ਸਿੰਘ ਸਰਪੰਚ ਬੁੱਘੀਪੁਰਾ, ਸੁਰਜੀਤ ਸਿੰਘ ਸਰਪੰਚ ਦੁਸਾਂਝ, ਜੋਸ਼ੀ ਹਿੰਮਤਪੁਰਾ, ਸੋਹਣਾ ਖੇਲਾ ਜਲਾਲਾਬਾਦ, ਜੰਗ ਸਿੰਘ ਸਰਪੰਚ ਤਲਵੰਡੀ ਮੱਲੀਆਂ, ਠਾਣਾ ਸਿੰਘ ਜੌਹਲ, ਯੂਥ ਕਾਂਗਰਸੀ ਕਿ੍ਰਸਨ ਕੁਮਾਰ ਸੈਣੀ , ਕੁਲਦੀਪ ਸਿੰਘ ਰਾਜਪੂਤ ਕੋਟ ਈਸੇ ਖਾਂ,ਜੱਸਮੱਤ ਸਿੰਘ ਮੱਤਾ ਸਰਪੰਚ ਦਾਨੇਵਾਲਾ, ਦਲਜੀਤ ਸਿੰਘ ਬ੍ਰਹਮਕੇ, ਸੁਖਮੰਦਰ ਸਿੰਘ ਮੈਂਬਰ ਜਲਾਲਾਬਾਦ, ਲੱਖਾ ਐਮਸੀ ਦੁਨੇਕੇ, ਜਸਪਾਲ ਸਿੰਘ ਸੰਘਾ ਸਰਪੰਚ ਡਰੋਲੀ ਭਾਈ ਬਲਾਕ ਪ੍ਰਧਾਨ ਮੋਗਾ 2, ਪ੍ਰਭਜੀਤ ਸਿੰਘ ਕਾਲਾ ਪ੍ਰਧਾਨ ਆਡ੍ਹਤੀਆ ਐਸੋਸੀਏਸ਼ਨ ਮੋਗਾ, ਕੁਲਦੀਪ ਸਿੰਘ ਚੁੱਘਾ ਇੰਚਾਰਜ ਸੋਸਲ ਮੀਡੀਆ ਸੈੱਲ ਕਾਂਗਰਸ, ਜਗਰਾਜ ਸਿੰਘ ਕਾਦਰਵਾਲਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜਰ ਸਨ।

LEAVE A REPLY

Please enter your comment!
Please enter your name here