ਜਿਲ੍ਹਾ ਐਨ.ਜੀ.ਓ.ਕੋਆਰਡੀਨੇਸਨ ਕਮੇਟੀ ਦਾ ਵਫਦ ਡਿਪਟੀ ਕਮਿਸਨਰ ਮੋਗਾ ਨੂੰ ਮਿਲਿਆ

0
8
ਜਿਲ੍ਹਾ ਐਨ.ਜੀ.ਓ.ਕੋਆਰਡੀਨੇਸਨ ਕਮੇਟੀ ਦਾ ਵਫਦ ਡਿਪਟੀ ਕਮਿਸਨਰ ਮੋਗਾ ਨੂੰ ਮਿਲਿਆ

PLCTV:-


ਮੋਗਾ, 2 ਅਗਸਤ (ਅਮਜਦ ਖ਼ਾਨ) :- ਜਿਲ੍ਹਾ ਐਨ.ਜੀ.ਓ. ਕੋਆਰਡੀਨੇਸਨ ਕਮੇਟੀ ਮੋਗਾ ਦਾ ਇੱਕ 15 ਮੈਂਬਰੀ ਵਫਦ ਅੱਜ ਡਿਪਟੀ ਕਮਿਸਨਰ ਮੋਗਾ ਨੂੰ ਮਿਲਿਆ। ਵਫਦ ਵੱਲੋਂ ਡਿਪਟੀ ਕਮਿਸਨਰ ਮੋਗਾ ਨੂੰ 4 ਅਪ੍ਰੈਲ ਨੂੰ ਸੌਂਪੇ ਗਏ ਮੰਗ ਪੱਤਰ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੰਗ ਪੱਤਰ ਵਿੱਚ ਮੋਗਾ ਜਿਲ੍ਹੇ ਦੇ ਪਿੰਡਾਂ ਅਤੇ ਸਹਿਰ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿਨ੍ਹਾਂ ਦੇ ਹੱਲ ਲਈ ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਡਿਪਟੀ ਕਮਿਸਨਰ ਮੋਗਾ ਦੀ ਹਾਜਰੀ ਵਿੱਚ ਮੀਟਿੰਗ ਕਰਨੀ ਅਤਿ ਜਰੂਰੀ ਹੈ। ਉਨ੍ਹਾਂ ਡਿਪਟੀ ਕਮਿਸਨਰ ਮੋਗਾ ਨੂੰ ਬੇਨਤੀ ਕੀਤੀ ਕਿ 15 ਅਗਸਤ ਤੋਂ ਬਾਅਦ ਇੱਕ ਪੈਨਲ ਮੀਟਿੰਗ ਦਾ ਆਯੋਜਨ ਕੀਤਾ ਜਾਵੇ, ਜਿਸ ਵਿੱਚ ਸਾਰੇ ਵਿਭਾਗਾਂ
ਦੇ ਮੁਖੀ ਸਾਮਲ ਹੋਣ। ਵਫਦ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸਨਰ ਮੋਗਾ ਸ. ਕੁਲਵੰਤ ਸਿੰਘ ਨੇ ਭਰੋਸਾ ਦਿਵਾਇਆ ਕਿ ਅਗਲੇ ਇੱਕ ਦੋ ਦਿਨਾਂ ਵਿੱਚ ਮੀਟਿੰਗ ਦੀ ਮਿਤੀ ਮਿਥ ਕੇ ਸਾਰੇ ਸਬੰਧਤ ਵਿਭਾਗਾਂ ਨੂੰ ਚਿੱਠੀਆਂ ਕੱਢੀਆਂ ਜਾਣਗੀਆਂ ਅਤੇ ਵਿਭਾਗ ਮੁਖੀਆਂ ਨੂੰ ਪੂਰੀ ਤਿਆਰੀ ਨਾਲ ਮੀਟਿੰਗ ਵਿੱਚ ਆਉਣ ਦੇ ਨਿਰਦੇਸ ਦਿੱਤੇ ਜਾਣਗੇ। ਵਫਦ ਨੇ ਡਿਪਟੀ ਕਮਿਸਨਰ ਮੋਗਾ ਦਾ ਧੰਨਵਾਦ ਵੀ ਕੀਤਾ। ਵਫਦ ਵਿੱਚ ਜਿਲ੍ਹਾ ਚੇਅਰਮੈਨ ਮਹਿੰਦਰ ਪਾਲ ਲੂੰਬਾ, ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਜਿਲ੍ਹਾ ਕੋਆਰਡੀਨੇਟਰ ਦਰਸਨ ਸਿੰਘ ਵਿਰਦੀ, ਇਸਤਰੀ ਕੋਆਰਡੀਨੇਟਰ ਪ੍ਰੋਮਿਲਾ ਕੁਮਾਰੀ, ਜਨਰਲ ਸਕੱਤਰ ਅਮਰਜੀਤ ਸਿੰਘ ਜੱਸਲ, ਨਰਿੰਦਰ ਪਾਲ ਸਿੰਘ ਸਹਾਰਨ, ਕੈਸੀਅਰ ਕਿ੍ਰਸਨ ਸੂਦ, ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਪ੍ਰੋਮਿਲਾ ਮੈਨਰਾਏ, ਡਾ* ਸਰਬਜੀਤ ਕੌਰ ਬਰਾੜ, ਗੁਰਪ੍ਰੀਤ ਸਚਦੇਵਾ, ਮੱਖਣ ਸਿੰਘ, ਕੰਵਲਜੀਤ ਸਿੰਘ ਮਹੇਸਰੀ, ਅਕਬਰ ਚੜਿੱਕ ਅਤੇ ਚਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ।

LEAVE A REPLY

Please enter your comment!
Please enter your name here