5000 ਤੋਂ ਵੱਧ ਧੀਆਂ, ਭੈਣਾਂ, ਮਾਤਾਵਾਂ ਨੇ ਸਾਲਾਨਾ “ਮੇਲਾ ਤੀਆਂ ਦਾ“ ਦਾ ਤਿਊਹਾਰ ਮਨਾਇਆ।

0
25
5000 ਤੋਂ ਵੱਧ ਧੀਆਂ, ਭੈਣਾਂ, ਮਾਤਾਵਾਂ ਨੇ ਸਾਲਾਨਾ “ਮੇਲਾ ਤੀਆਂ ਦਾ“ ਦਾ ਤਿਊਹਾਰ ਮਨਾਇਆ।

PLCTV:-


ਮੋਗਾ, 1 ਅਗੱਸਤ (ਅਮਜਦ ਖ਼ਾਨ) :- ਦੋ ਦਿਨ ਚੱਲੇ ਇਸ ਸਭਿਆਚਾਰਕ ਪ੍ਰੋਗਰਾਮ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਮਿਸ ਮੋਗਾ, ਮਿਸ ਤੀਜ, ਨੰਨੀ ਪੰਜਾਬਣ, ਬਜ਼ੁਰਗ ਮਾਤਾ ਤੋਂ ਇਲਾਵਾ ਸੱਸ-ਨੂੰਹ, ਦਰਾਣੀ-ਜਠਾਣੀ, ਨਨਾਣ-ਭਰਜਾਈ ਦੀਆਂ ਜੋੜੀਆਂ ਨੂੰ 300 ਤੋਂ ਵੱਧ ਇਨਾਮ ਅਤੇ ਤਗਮੇ ਦੇਕੇ ਸਨਮਾਨਿਤ ਕੀਤਾ ਗਿਆ। ਬਿਨ੍ਹਾਂ ਕਿਸੇ ਐਂਟਰੀ ਫੀਸ ਤੋਂ ਫਰੀ ਮਹਿੰਦੀ ਤੋਂ ਇਲਾਵਾ ਖਾਨ-ਪੀਣ ਦੀਆਂ ਸਟਾਲਾਂ ਬੱਚਿਆਂ ਲਈ ਝੂਲੇ ਆਦਿ ਰੌਣਕਾਂ ਦੇਖਣਯੋਗ ਸੀ। ਪੰਜਾਬੀ ਵਿਰਸੇ ਦਾ ਪ੍ਰਤੀਕ “ਮੇਲਾ ਤੀਆਂ ਦਾ“ ਪੂਰੇ ਜੋਸ਼ ਤੇ ਉਤਸ਼ਾਹ ਨਾਲ ਇਤਿਹਾਸਿਕ ਹੋ ਨਿਬੜਿਆ ਅਤੇ ਲੋਕਾਂ ਦੇ ਮਨਾਂ ਅੰਦਰ ਅਮਿਟ ਛਾਪ ਛੱਡ ਕੇ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਟੀਮ ਦੇ ਸਾਥੀਆਂ ਅਤੇ ਸਮੂਹ ਸਟਾਫ਼ ਨੇ ਸਹਿਯੋਗ ਦਿੱਤਾ।ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਨੇ ਅਖ਼ੀਰ ਵਿਚ ਇਸ ਪੰਡਾਲ ’ਚ ਪਹੁੰਚੇ ਸਮੂਹ ਇਕੱਠ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here