ਹੈਪੇਟਾਈਟਸ ਬੀ ਅਤੇ ਸੀ ਬਾਰੇ ਜਾਗਰੂਕਤਾ ਜਰੂਰੀ ਹੈ :ਡਾ.ਐਸ.ਪੀ. ਸਿੰਘ

0
25
ਹੈਪੇਟਾਈਟਸ ਬੀ ਅਤੇ ਸੀ ਬਾਰੇ ਜਾਗਰੂਕਤਾ ਜਰੂਰੀ ਹੈ :ਡਾ.ਐਸ.ਪੀ. ਸਿੰਘ

PLCTV:-


ਮੋਗਾ, 1 ਅਗੱਸਤ (ਅਮਜਦ ਖ਼ਾਨ/ਸੰਦੀਪ ਮੋਂਗਾ) :- ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਜਿਲੇ ਅੰਦਰ ਹੈਪੇਟਾਈਟਸ ਸੀ ਅਤੇ ਹੈਪੇਟਾਈਟਸ ਬੀ ਬਾਰੇ ਜਾਗਰੂਕਤਾ ਲਈ ਐਸ.ਐਫ.ਸੀ. ਨਰਸਿੰਗ ਕਾਲਜ ਅਤੇ ਸਰਕਾਰੀ ਏ.ਐਨ.ਐਮ. ਸਕੂਲ ਦੇ ਬੱਚਿਆ ਦੇ ਸਹਿਯੋਗ ਨਾਲ ਸਿਹਤ ਵਿਭਾਗ ਮੀਡੀਆ ਵਿੰਗ ਹੈਪੇਟਾਈਟਸ ਬਾਰੇ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਹੈਪੇਟਾਈਟਸ ਬਾਰੇ ਜਾਗਰੂਕਤਾ ਬਹੁਤ ਜਰੂਰੀ ਹੈ। ਉਨਾ ਦਸਿਆ ਕਿ ਇਹ ਟੈਸਟ ਸਰਜਰੀ ਕਰਵਾਉਣ, ਦੰਦਾ ਦਾ ਇਲਾਜ, ਖੂਨ ਦਾਨ ਅਤੇ ਹਿਮੋਡਾਇਲਸਿਸ ਕਰਵਾਉਣ ਤੋ ਪਹਿਲਾ ਕਰਵਾਉਣਾ ਜਰੂਰੀ ਹੈ। ਇਹ ਅਲਾਮਤ ਹਾਈ ਰਿਸਕ ਗਰੁਪ, ਸੂਈ ਲਗਵਾਉਣ ਵੇਲੇ ਸਰੀਰ ਤੇ ਟੈਟੂ ਬਨਵਾਉਣ ਸਮੇ ਦੂਸ਼ਿਤ ਸੂਈ ਨਾਲ ਹੋ ਸਕਦਾ ਹੈ।

ਪਰਭਾਵਿਤ ਗਰਭਵਤੀ ਮਹਿਲਾ ਤੋ ਹੈਪੇਟਾਈਟਸ ਬੀ ਅਤੇ ਸੀ ਨਵਜਾਤ ਨੂੰ ਵੀ ਟ੍ਰਾਂਸਮਿਟ ਹੋ ਸਕਦਾ ਹੈ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਇਸ ਲਈ ਇਸ ਬਾਰੇ ਵਿਸਥਾਰ ਪੂਰਵਕ ਜਾਗਰੂਕ ਹੋਣਾ ਜਰੂਰੀ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸਨਰ ਮੋਗਾ ਡਾ. ਰਾਜੇਸ਼ ਅੱਤਰੀ ਨੇ ਵੀ ਆਪਣੇ ਵਿਚਾਰ ਰਖੇ। ਇਸ ਸਮੇ ਡਾ. ਅਸ਼ੋਕ ਸਿੰਗਲਾ ਜਿਲਾ ਟੀਕਾਕਰਨ ਅਫਸਰ, ਡਾ. ਸੁਖਪ੍ਰੀਤ ਬਰਾੜ ਐੱਸ.ਐੱਮ.ਓ ਮੋਗਾ, ਮੈਡਮ ਕੁਲਬੀਰ ਕੌਰ ਜਿਲਾ ਸਿਖਿਆ ਅਤੇ ਸੂਚਨਾ ਅਫਸਰ , ਮਹਿੰਦਰਪਾਲ ਲੂਬਾ ਸੈਨਟਰੀ ਇੰਸਪੈਕਟਰ, ਡਾ. ਨਰੇਸ਼ ਆਮਲਾ ਅਤੇ ਅਮਿ੍ਰਤ ਸ਼ਰਮਾ ਤੋ ਇਲਾਵਾ ਜਿਲਾ ਡੈਂਟਲ ਸਿਹਤ ਅਫਸਰ ਡਾ ਸ਼ੁਸ਼ੀਲ ਅਤੇ ਵਿਨੇਸ਼ ਨਾਗਪਾਲ ਜਿਲੇ ਪ੍ਰੋਗਰਾਮ ਮੈਨੇਜਰ, ਬਲਬੀਰ ਕੌਰ, ਕਿਰਨ ਗਿਲ, ਮੈਡਮ ਕਮਲ ਨਰਸਿੰਗ ਸਕੂਲ ਵੀ ਹਾਜਰ ਇਸ ਮੌਕੇ ਸਮੂਹ ਪ੍ਰੋਗਰਾਮ ਅਫਸਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here