ਮੋਗਾ ਪੁਲਿਸ ਨੇ 2 ਦਿਨ ਪਹਿਲਾਂ ਹੋਏ ਕਤਲ ਕਾਂਡ ਦਾ ਭੇਤ ਸੁਲਝਾ ਲਿਆ ਹੈ,ਸ਼ਰਾਬੀ ਪੁੱਤਰ ਨੇ ਸਾਥੀਆਂ ਨਾਲ ਮਿਲ ਕੇ ਪਿਤਾ ਦਾ ਕਤਲ ਕਰ ਦਿੱਤਾ ਸੀ

0
9
ਮੋਗਾ ਪੁਲਿਸ ਨੇ 2 ਦਿਨ ਪਹਿਲਾਂ ਹੋਏ ਕਤਲ ਕਾਂਡ ਦਾ ਭੇਤ ਸੁਲਝਾ ਲਿਆ ਹੈ,ਸ਼ਰਾਬੀ ਪੁੱਤਰ ਨੇ ਸਾਥੀਆਂ ਨਾਲ ਮਿਲ ਕੇ ਪਿਤਾ ਦਾ ਕਤਲ ਕਰ ਦਿੱਤਾ ਸੀ

PLCTV:-

MOGA,(PLCTV):- ਮੋਗਾ ਨੇੜਲੇ ਪਿੰਡ ਚੜਿੱਕ ਦਾ ਵਸਨੀਕ ਬੂਟਾ ਸਿੰਘ ਜੋ ਕਿ ਫੌਜ ਵਿੱਚੋਂ ਸੇਵਾਮੁਕਤ ਹੋਇਆ ਸੀ ਅਤੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੀ.ਟੀ.ਮਾਸਟਰ ਸੀ,ਜਿਸ ਨੂੰ ਵੀਰਵਾਰ ਨੂੰ ਸਕੂਲ ਤੋਂ ਘਰ ਜਾਂਦਿਆਂ ਕੁਝ ਨੌਜਵਾਨਾਂ ਵੱਲੋਂ ਮੋਗਾ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਪੁਲਿਸ ਨੇ ਇਸ ਕਤਲ ਦਾ ਭੇਤ ਸੁਲਝਾ ਲਿਆ ਹੈ,ਇਸ ਕਤਲ ਨੂੰ ਅੰਜਾਮ ਦੇਣ ਵਾਲਾ ਆਪਣਾ ਹੀ ਪੁੱਤਰ ਨਿਕਲਿਆ,ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਤਾ ਦਾ ਕਤਲ ਕਰ ਦਿੱਤਾ,ਪੁਲਿਸ ਨੇ ਮ੍ਰਿਤਕ ਦੇ ਪੁੱਤਰ ਸਾਬਕਾ ਫੌਜੀ ਅਤੇ ਉਸਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ,ਇਹ ਜਾਣਕਾਰੀ ਮੋਗਾ ਦੇ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਦਿੱਤੀ,ਖੁਰਾਣਾ ਨੇ ਪੱਤਰਕਾਰਾਂ ਨੂੰ ਦਿੱਤੀ।

ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਮ੍ਰਿਤਕ ਪੁੱਤਰ ਆਪਣੇ ਪਿਤਾ ਤੋਂ ਵੱਖਰਾ ਫਰੀਦਕੋਟ ਰਹਿੰਦਾ ਸੀ,ਉਸ ਦੇ ਪਿਤਾ ਕੋਲ 3 ਏਕੜ ਜ਼ਮੀਨ ਸੀ,ਜਿਸ ਦਾ ਠੇਕਾ ਲੈਣ ਲਈ ਉਹ ਉਸ ਕੋਲ ਆਉਂਦਾ ਸੀ,ਜਿਸ ਨੂੰ ਲੈ ਕੇ ਅਕਸਰ ਆਪਸ ‘ਚ ਲੜਾਈ-ਝਗੜਾ ਰਹਿੰਦਾ ਸੀ,2 ਸਾਲ ਪਹਿਲਾਂ ਪਤਨੀ ਦੀ ਮੌਤ ਹੋ ਗਈ ਸੀ ਅਤੇ ਨਸ਼ੇ ਦਾ ਆਦੀ ਪੁੱਤਰ ਪੈਸਿਆਂ ਨੂੰ ਲੈ ਕੇ ਆਪਣੇ ਪਿਤਾ ਨਾਲ ਲੜਦਾ ਰਹਿੰਦਾ ਸੀ,ਵੀਰਵਾਰ ਨੂੰ ਉਸ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਆਪਣੇ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

LEAVE A REPLY

Please enter your comment!
Please enter your name here