ਵੀਡੀਓ: ਪ੍ਰਾਪਰਟੀ ਡੀਲਰ ਅਤੇ ਕਾਰੋਬਾਰੀਆ ਨੇ ਖੋਲਿਆ ਸੂਬੇ ਦੀ ‘ਆਪ’ ਸਰਕਾਰ ਖਿਲਾਫ਼ ਮੋਰਚਾ

0
83
ਪ੍ਰਾਪਰਟੀ ਡੀਲਰ ਅਤੇ ਕਾਰੋਬਾਰੀਆ ਨੇ ਖੋਲਿਆ ਸੂਬੇ ਦੀ ‘ਆਪ’ ਸਰਕਾਰ ਖਿਲਾਫ਼ ਮੋਰਚਾ

PLCTV:-


ਮੋਗਾ, 27 ਜੁਲਾਈ (ਅਮਜਦ ਖ਼ਾਨ/ਸੰਦੀਪ ਮੋਂਗਾ):- ਅੱਜ ਪ੍ਰਾਪਰਟੀ ਡੀਲਰ ਅਤੇ ਕਾਰੋਬਾਰੀਆਂ ਨੇ ਭਗਵੰਤ ਮਾਨ ਸਰਕਾਰ ਖਿਲਾਫ਼ ਮੋਰਚਾ ਖੋਲਦਿਆ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਦੇ ਬਾਹਰ ਪਲਾਟ ਹੋਲਡਰਾਂ ਅਤੇ ਸਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰ ਦੀਆ ਪ੍ਰਾਪਰਟੀ ਦੇ ਸਬੰਧ ਵਿਚ ਲਿਆਂਦੀਆਂ ਗਈਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ਼ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਸਰਕਾਰ ਪਾਸੋ ਪ੍ਰਾਪਰਟੀ ਕਾਰੋਬਾਰ ਨੂੰ ਬਚਾਉਣ ਲਈ ਐਨ.ਓ.ਸੀ. ਦੇ ਰੇਟਾਂ ਵਿਚ ਕਮੀ ਅਤੇ ਐਨ.ਓ.ਸੀ. ਦੇਣ ਦੀ ਸਰਲ ਪ੍ਰੀਕਿਰਿਆ ਵਾਸਤੇ ਦਫ਼ਤਰ ਤਹਿਸੀਲਦਾਰ ਮੋਗਾ ਦੇ ਦਫ਼ਤਰ ਵਿਖੇ ਖੋਲਣ ਲਈ ਅਤੇ ਕਲੈਕਟਰ ਰੇਟਾਂ ਵਿਚ ਕੀਤੇ ਗਏ ਬੇਹਿਸਾਰ ਵਾਧੇ ਨੂੰ ਵਾਪਿਸ ਲੈਣ ਸੂਬਾ ਸਰਕਾਰ ਦੇ ਨਾਮ ਦਾ ਮੰਗ ਪੱਤਰ ਤਹਿਸੀਲਦਾਰ ਮੋਗਾ ਨੂੰ ਦਿੱਤਾ ਗਿਆ। ਇਸ ਮੌਕੇ ਹਲਕੇ ਦੇ ਸਾਬਕਾ ਵਿਧਾਇਕ ਡਾ. ਹਰਜੋਤ ਸਿੰਘ ਕਮਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆ ਪ੍ਰਾਪਰਟੀ ਡੀਲਰਾਂ ਅਤੇ ਕਾਰੋਬਾਰੀਆਂ ਦਾ ਸਹਿਯੋਗ ਕੀਤਾ।

ਪ੍ਰਾਪਰਟੀ ਡੀਲਰ ਅਤੇ ਕਾਰੋਬਾਰੀਆ ਨੇ ਖੋਲਿਆ ਸੂਬੇ ਦੀ ‘ਆਪ’ ਸਰਕਾਰ ਖਿਲਾਫ਼ ਮੋਰਚਾ

ਇਸ ਮੌਕੇ ਸੁਖਵਿੰਦਰ ਸਿੰਘ ਅਜ਼ਾਦ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਆਪਣੇ ਖੂਨ-ਪਸੀਨੇ ਦੀ ਕਮਾਈ ਨਾਲ ਖ਼ਰੀਦੀ ਹੋਈ ਜਾਇਦਾਦ ਵਿਚੋਂ ਆਪਣੇ ਕਿਸੇ ਜ਼ਰੂਰਤ ਪੂਰੀ ਕਰਨ ਲਈ ਕੁਝ ਹਿੱਸਾ ਵੇਚਣਾ ਚਾਹੁੰਦਾ ਹੈ, ਉਸਦੀ ਐਨ.ਓ.ਸੀ. ਦੀ ਬਜਾਏ ਨੌ-ਡਿਊ ਸਰਟੀਫ਼ਿਕੇਟ ਲੈ ਕੇ ਰਜਿਸਟਰੀ ਬਿਨਾਂ ਐਨ.ਓ.ਸੀ. ਤੋਂ ਕਰਨੀ ਯਕੀਨੀ ਬਣਾਈ ਜਾਵੇ। ਇਸ ਮੌਕੇ ਅਜੇ ਸ਼ਰਮਾਂ, ਜਤਿੰਦਰ ਕੁਮਾਰ, ਮਹੇਸ਼ ਸ਼ਰਮਾਂ, ਸੁਨੀਲ ਗਰਗ, ਬਲਵਿੰਦਰ ਕੈਂਥ, ਰਾਜਵਿੰਦਰ ਕੁਮਾਰ, ਰਾਮਦੇਵ ਗਰਗ, ਇਸ਼ਾਨ ਵਿਜ, ਰਾਕੇਸ਼ ਮਖੀਜਾ, ਅਵਤਾਰ ਸਿੰਘ ਸਿੱਧੂ, ਵਿਜੇ ਕੁਮਾਰ, ਮਨਜੀਤ ਸਿੰਘ ਮੱਲ੍ਹਾ, ਜਗਸੀਰ ਸਿੰਘ ਸੀਰਾ, ਕਾਕਾ ਚੱਕੀ ਵਾਲਾ, ਰਾਜੀਵ ਅਗਰਵਾਲ, ਮਨਜੀਤ ਸਿੰਘ ਗਿੱਲ, ਲਸ਼ਕਰ ਸਿੰਘ, ਕ੍ਰਿਸ਼ਨ ਕੁਮਾਰ, ਅਸ਼ਵਨੀ ਗੁਪਤਾ, ਮਨਮੋਹਨ ਸਿੰਘ, ਕਪਿਲ ਅਰੋੜਾ, ਜੋਗਿੰਦਰ ਸਿੰਘ, ਜਗਜੀਤ ਸਿੰਘ ਜੀਤਾ ਐਮ.ਸਂੀ. ਰਾਜੇਸ਼ ਠਾਕਰ, ਦਵਿੰਦਰ ਕੁਮਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here