ਅੰਮ੍ਰਿਤਸਰ ਸਮੇਤ 11 ਥਾਵਾਂ ਉਤੇ ਚੱਲ ਰਿਹਾ ਮੋਰਚਾ ਚੌਥੇ ਦਿਨ ਵਿੱਚ ਦਾਖ਼ਲ,ਜ਼ਹਿਰੀਲੇ ਪਾਣੀ ਨੂੰ ਲੈ ਕੇ ਕਿਸਾਨਾਂ-ਮਜ਼ਦੂਰਾਂ ਨੇ ਨੰਗੇ ਧੜ ਹੋ ਕੇ ਕੀਤਾ ਰੋਸ ਪ੍ਰਦਰਸ਼ਨ

    0
    75
    ਅੰਮ੍ਰਿਤਸਰ ਸਮੇਤ 11 ਥਾਵਾਂ ਉਤੇ ਚੱਲ ਰਿਹਾ ਮੋਰਚਾ ਚੌਥੇ ਦਿਨ ਵਿੱਚ ਦਾਖ਼ਲ,ਜ਼ਹਿਰੀਲੇ ਪਾਣੀ ਨੂੰ ਲੈ ਕੇ ਕਿਸਾਨਾਂ-ਮਜ਼ਦੂਰਾਂ ਨੇ ਨੰਗੇ ਧੜ ਹੋ ਕੇ ਕੀਤਾ ਰੋਸ ਪ੍ਰਦਰਸ਼ਨ

    PLCTV:-

    AMRITSAE SAHIB,(PLCTV):-  ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (Farmers-Labour Struggle Committee Punjab) ਵੱਲੋਂ ਵੱਲਾ ਅੰਮ੍ਰਿਤਸਰ (Amritsar) ਸਮੇਤ 11 ਥਾਵਾਂ ਉਤੇ ਚੱਲ ਰਿਹਾ ਮੋਰਚਾ ਚੌਥੇ ਦਿਨ ਵਿੱਚ ਦਾਖ਼ਲ ਹੋ‌ ਗਿਆ,ਅੱਜ ਕਿਸਾਨਾਂ-ਮਜ਼ਦੂਰਾਂ ਨੇ ਸਰਕਾਰਾਂ ਖਿਲਾਫ ਨੰਗੇ ਧੜ ਹੋ ਕੇ ਪ੍ਰਦਰਸ਼ਨ ਕਰ ਕੇ ਰੋਹ ਦਾ ਪ੍ਰਗਟਾਵਾ ਕੀਤਾ,ਕਾਰਪੋਰੇਟ ਵੱਲੋਂ ਪਾਣੀਆਂ ਉਤੇ ਹਮਲੇ ਦੇ ਵਿਰੁੱਧ ਲੱਗੇ ਇਸ ਮੋਰਚੇ ਵਿਚ ਬੀਬੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

    ਧਰਨਾਕਾਰੀ ਕਿਸਾਨਾਂ ਮਜ਼ਦੂਰਾਂ ਨੇ ਅਹਿਦ ਕੀਤਾ ਕਿ ਵਿਸ਼ਵ ਬੈਂਕ (World Bank) ਦੀਆਂ ਪਾਣੀਆਂ ਉਤੇ ਕਬਜ਼ੇ ਕਰਨ ਦੀਆਂ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਕਿਸੇ ਵੀ ਕੀਮਤ ਉਤੇ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ ਤੇ ਪੰਜਾਬ ਦੇ ਦਰਿਆਈ ਪਾਣੀ ਲੋਕਾਂ ਨੂੰ ਮੁੱਲ ਨਹੀਂ ਵੇਚੇ ਜਾਣ ਦੇਵਾਂਗੇ।

    ਇਸ ਸਮੇਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਫੈਕਟਰੀਆਂ (Factories) ਲਗਾਤਾਰ ਜ਼ਹਿਰੀਲਾ ਪਾਣੀ ਧਰਤੀ ਹੇਠ (Poisonous Water Underground) ਤੇ ਬਰਸਾਤੀ ਨਾਲਿਆਂ ਵਿਚ ਪਾ ਕੇ ਧਰਤੀ ਹੇਠਲੇ ਪਾਣੀਆਂ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ ਤੇ ਸਰਕਾਰਾਂ ਕਾਰਪੋਰੇਟ (Governments Corporate) ਦੇ ਦਬਾਅ ਹੇਠ ਮੂਕ ਦਰਸ਼ਕ ਬਣ ਕੇ ਖੜ੍ਹੀਆਂ ਹਨ,ਆਮ ਜਨਤਾ ਜ਼ਹਿਰੀਲੇ ਪਾਣੀ ਨਾਲ ਮਾਰੂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

    LEAVE A REPLY

    Please enter your comment!
    Please enter your name here