ਅਗਨੀਵੀਰ’ ਯੋਜਨਾ ਨੌਜਵਾਨਾਂ ਦੇ ਭਵਿੱਖ ਲਈ ਖ਼ਤਰਨਾਕ ਹੈ:ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ

0
8
ਅਗਨੀਵੀਰ' ਯੋਜਨਾ ਨੌਜਵਾਨਾਂ ਦੇ ਭਵਿੱਖ ਲਈ ਖ਼ਤਰਨਾਕ ਹੈ:ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ

PLCTV:-

NEW DELHI,(PLCTV):- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਅਗਨੀਵੀਰ ਯੋਜਨਾ (Agniveer Yojana) ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਇਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ ਅਤੇ ਕਿਹਾ ਕਿ ਉਨ੍ਹਾਂ ਦਾ ਇਹ ਪ੍ਰਯੋਗ ਰਾਸ਼ਟਰੀ ਸੁਰੱਖਿਆ (National Security) ਅਤੇ ਨੌਜਵਾਨਾਂ ਦੇ ਭਵਿੱਖ ਲਈ ਖ਼ਤਰਨਾਕ ਹੈ,ਰਾਹੁਲ ਗਾਂਧੀ ਨੇ ਕਿਹਾ ਕਿ ਅਗਨੀਵੀਰ ਯੋਜਨਾ ਨੌਜਵਾਨਾਂ (Agniveer Yojana) ਦੇ ਭਵਿੱਖ ਨਾਲ ਕਿਵੇਂ ਖੇਡੇਗੀ,ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ,ਕਿ ਮੌਜੂਦਾ ਸਮੇਂ ‘ਚ ਹਰ ਸਾਲ 60 ਹਜ਼ਾਰ ਸੈਨਿਕ ਰਿਟਾਇਰ ਹੁੰਦੇ ਹਨ।

ਪਰ ਮੁਸ਼ਕਿਲ ਨਾਲ ਤਿੰਨ ਹਜ਼ਾਰ ਸਾਬਕਾ ਫੌਜੀਆਂ ਨੂੰ ਸਰਕਾਰੀ ਨੌਕਰੀ (government Job) ਮਿਲਦੀ ਹੈ,ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਹਰ ਸਾਲ 60 ਹਜ਼ਾਰ ਸਿਪਾਹੀ ਰਿਟਾਇਰ ਹੁੰਦੇ ਹਨ, ਇਨ੍ਹਾਂ ‘ਚੋਂ ਸਿਰਫ਼ ਤਿੰਨ ਹਜ਼ਾਰ ਨੂੰ ਹੀ ਸਰਕਾਰੀ ਨੌਕਰੀ ਮਿਲ ਰਹੀ ਹੈ,ਚਾਰ ਸਾਲ ਦੇ ਠੇਕੇ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਸੇਵਾਮੁਕਤ ਹੋਣ ਵਾਲੇ ਅਗਨੀਵੀਰਾਂ (Agniveer) ਦਾ ਭਵਿੱਖ ਕੀ ਹੋਵੇਗਾ,ਪ੍ਰਧਾਨ ਮੰਤਰੀ ਦੀ ਪ੍ਰਯੋਗਸ਼ਾਲਾ ਦੇ ਇਸ ਨਵੇਂ ਪ੍ਰਯੋਗ ਨਾਲ ਦੇਸ਼ ਦੀ ਸੁਰੱਖਿਆ ਅਤੇ ਨੌਜਵਾਨਾਂ ਦਾ ਭਵਿੱਖ ਦੋਵੇਂ ਹੀ ਖ਼ਤਰੇ ਵਿੱਚ ਹਨ।

LEAVE A REPLY

Please enter your comment!
Please enter your name here