
CHANDIGARH,(PLCTV):- ਅੱਜ ਕਈ ਮੀਡੀਆ ਚੈਨਲਾਂ (Media Channels) ‘ਤੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਰਿਹਾਇਸ਼ ਦਾ ਚਾਲਾਨ ਕੱਟੇ ਜਾਣ ਦੀ ਖ਼ਬਰ ਚਲਾਈ ਗਈ,ਜੋਕਿ ਬਿਲਕੁਲ ਬੇਬੁਨਿਆਦ ਹੈ,ਦਰਅਸਲ ਚੈਨਲਾਂ ‘ਤੇ ਕਿਹਾ ਗਿਆ ਸੀ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਕੂੜੇ ਦਾ ਢੇਰ ਲੱਗਾ ਸੀ,ਜਿਸ ਕਰਕੇ ਨਿਗਰ ਨਿਗਮ ਚੰਡੀਗੜ੍ਹ (Municipal Corporation Chandigarh) ਵੱਲੋਂ ਉਨ੍ਹਾਂ ਦੀ ਰਿਹਾਇਸ਼ ਦਾ ਚਾਲਾਨ ਕੱਟਿਆ ਗਿਆ,ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਬੇਬੁਨਿਆਦ ਤੇ ਤੱਤਾਂ ਤੋਂ ਦੂਰ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ਲਈ ਅਜਿਹਾ ਕੋਈ ਚਲਾਨ ਜਾਰੀ ਨਹੀਂ ਕੀਤਾ ਗਿਆ ਹੈ।

ਦਰਅਸਲ ਸੈਕਟਰ-2 ਸਥਿਤ ਮਕਾਨ ਨੰਬਰ 7 ਦਾ ਚਲਾਨ ਜਾਰੀ ਕੀਤਾ ਗਿਆ ਹੈ,ਜੋਕਿ ਇਸ ਸਮੇਂ ਨੀਮ ਫੌਜੀ ਬਲ ਦੇ ਕੋਲ ਹੈ ਅਤੇ ਇਸ ਦਾ ਮੁੱਖ ਮੰਤਰੀ ਨਾਲ ਕੋਈ ਸਬੰਧ ਨਹੀਂ ਹੈ,ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਿਹਾਇਸ਼ ਦੇ ਚਾਲਾਨ ਸਬੰਧੀ ਸਾਰੀਆਂ ਖਬਰਾਂ ਪੂਰੀ ਤਰ੍ਹਾਂ ਗਲਤ ਅਤੇ ਗੁੰਮਰਾਹਕੁੰਨ ਹਨ,ਜ਼ਿਕਰਯੋਗ ਹੈ,ਕਿ ਸੈਕਟਰ-2 ਸਥਿਤ ਜਿਹੜੇ ਮਕਾਨ ਨੰਬਰ 7 ਦਾ ਚਲਾਨ ਕੀਤਾ ਗਿਆ ਸੀ, ਉਹ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਸੁਰੱਖਿਆ ‘ਤੇ ਲੱਗੇ ਡੀਐਸਪੀ ਸੀਆਰਪੀਐਫ (DSP CRPF) ਕੋਲ ਹੈ,ਉਸ ਨੂੰ ਨਗਰ ਨਿਗਮ (Municipal Corporation) ਨੇ ਕੂੜਾ ਸੁੱਟਣ ਕਾਰਨ ਫੈਲੀ ਗੰਦਗੀ ਕਰਕੇ 10,000 ਰੁਪਏ ਦਾ ਚਾਲਾਨ ਕੀਤਾ ਹੈ ਜਿਸ ਦਾ ਐਡਰੈੱਸ ਕੋਠੀ ਨੰਬਰ 7 ਦਿੱਤਾ ਗਿਆ ਹੈ।
