
CHANDIGARH,(PLCTV):- ਲੰਮੇ ਸਮੇਂ ਤੋਂ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਲਈ ਵੱਡੀ ਖ਼ੁਸ਼ਖਬਰੀ ਹੈ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਾਲੀ ਆਪ ਸਰਕਾਰ ਇਨ੍ਹਾਂ ਅਧਿਆਪਕਾਂ ਨੂੰ 15 ਅਗਸਤ ਤੱਕ ਪੱਕੇ ਕਰਨ ਜਾ ਰਹੀ ਹੈ,ਅੱਜ ਸਿੱਖਿਆ ਮੰਤਰੀ ਨਾਲ ਅਧਿਆਪਕਾਂ ਦੀ ਜਥੇਬੰਦੀ ਦੀ ਮਟਿੰਗ ਹੋਈ,ਜੋਕਿ ਸਫਲ ਰਹੀ,ਬੈਠਕ ਵਿੱਚ ਸਿੱਖਿਆ ਮੰਤਰੀ (Minister of Education) ਨੇ ਭਰੋਸਾ ਦਿੱਤਾ ਹੈ ਕਿ 15 ਅਗਸਤ ਨੂੰ ਕੱਚੇ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਜਾਏਗਾ।
ਸਿੱਖਿਆ ਮੰਤਰੀ (Minister of Education) ਨਾਲ ਇਸ ਮੀਟਿੰਗ (Meeting) ਵਿੱਚ ਅਧਿਆਪਕਾਂ (Teachers) ਦੀ ਗਿਣਤੀ,ਪੋਸਟਾਂ ਨੂੰ ਲੈ ਕੇ ਸਾਰੀ ਚਰਚਾ ਹੋਈ,ਇਹ ਬੈਠਕ ਕਾਫੀ ਦੇਰ ਤੱਕ ਚੱਲੀ,ਦੱਸ ਦੇਈਏ ਕਿ ਕਾਫੀ ਲੰਮੇ ਸਮੇਂ ਤੋਂ ਇਹ ਕੱਚੇ ਅਧਿਆਪਕਾ ਪੱਕਾ ਹੋਣ ਲਈ ਸੰਘਰਸ਼ ਕਰ ਰਹੇ ਹਨ,ਠੇਕੇ ‘ਤੇ ਰੱਖੇ ਇਹ ਟੀਚਰ 12-13 ਸਾਲਾਂ ਤੋਂ ਸੇਵਾਵਾਂ ਦੇ ਰਹੇ ਹਨ ਪਰ ਅਜੇ ਤੱਕ ਇਨ੍ਹਾਂ ਦੀਆਂ ਤਨਖਾਹਾਂ 5-6 ਹਜ਼ਾਰ ਤੱਕ ਹੀ ਹਨ,2016 ਵਿੱਚ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਵੀ ਚੋਣ ਵਾਅਦਾ ਕੀਤਾ ਸੀ।
ਕਿ ਜੇ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਅਧਿਆਪਕਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਵੀ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ,ਇਸੇ ਨੂੰ ਲੈ ਕੇ ਅੱਜ ਅਧਿਆਪਕ ਸਿੱਖਿਆ ਮੰਤਰੀ (Minister of Teacher Education) ਨੂੰ ਮਿਲੇ ਤੇ ਉਨ੍ਹਾਂ ਨੂੰ ਹਾਂ-ਪੱਖੀ ਜਵਾਬ ਮਿਲਿਆ।
ਮੀਟਿੰਗ (Meeting) ਤੋਂ ਬਾਅਦ ਅਧਿਆਪਕਾਂ (Teachers) ਨੇ ਇਹ ਜਾਣਕਾਰੀ ਨੇ ਜਾਣਕਾਰੀ ਦਿੱਤੀ ਕਿ ਮੰਤਰੀ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜੇ ਵਾਲੇ ਦਿਨ ਕੱਚੇ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਜਾਏਗਾ,ਅਧਿਆਪਕਾਂ (Teachers) ਨੇ ਕਿਹਾ ਕਿ ਸਾਨੂੰ ਅੱਜ ਮਹਿਸੂਸ ਹੋਇਆ ਕਿ ਆਮ ਆਦਮੀ ਪਾਰਟੀ (Aam Aadmi Party) ਵਾਕਈ ਕੰਮ ਕਰਨ ਦੇ ਨਜ਼ਰੀਏ ਵਿੱਚ ਸੱਤਾ ਵਿੱਚ ਆਈ,ਅੱਜ ਮੀਟਿੰਗ ਵਿੱਚ ਸਿੱਖਿਆ ਮੰਤਰੀ (Minister of Education) ਨੇ ਸਾਫ-ਸਾਫ ਕਿਹਾ ਕਿ 15 ਅਗਸਤ ਤੋਂ ਪਹਿਲਾਂ-ਪਹਿਲਾਂ ਅਸੀਂ ਸਾਰੇ ਪੱਕੇ ਕਰਨ ਜਾ ਰਹੇ ਹਾਂ ਜੋ ਪੰਜ-ਪੰਜ,ਛੇ-ਛੇ ਹਜ਼ਾਰ ‘ਤੇ ਸੇਵਾਵਾਂ ਦੇ ਰਹੇ ਹਨ।
