
KANPUR,(PLCTV):- ਕਾਨਪੁਰ ਵਿੱਚ 1984 ਦੇ ਸਿੱਖ ਨਸਲਕੁਸ਼ੀ ਮਾਮਲੇ (1984 Sikh Genocide Case In Kanpur) ਦੀ ਜਾਂਚ ਕਰ ਰਹੀ ਐਸਆਈਟੀ (SIT) ਨੇ ਮੰਗਲਵਾਰ ਨੂੰ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ,ਇਨ੍ਹਾਂ ਪੰਜ ਹੋਰ ਮੁਲਜ਼ਮਾਂ ਨੂੰ ਬੁੱਧਵਾਰ ਯਾਨੀ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ,ਐਸਆਈਟੀ (SIT) ਦੇ ਇੰਚਾਰਜ ਡੀਆਈਜੀ ਬਲੇਂਦੂ ਭੂਸ਼ਣ (In-charge DIG Blendu Bhushan) ਨੇ ਦੱਸਿਆ ਕਿ ਪੰਜਾਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ,ਪੁੱਛਗਿੱਛ ਦੌਰਾਨ ਹੋਰ ਮੁਲਜ਼ਮਾਂ ਦੇ ਸੁਰਾਗ ਮਿਲੇ ਹਨ,ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ,ਇਸ ਘਿਨਾਉਣੇ ਕਤਲ ਕੇਸ ਵਿੱਚ ਐਸਆਈਟੀ (SIT) ਨੇ ਅਨਿਲ ਕੁਮਾਰ ਪਾਂਡੇ (61), ਸ੍ਰੀਰਾਮ ਉਰਫ਼ ਬੱਗੜ (65), ਮੁਸਤਕੀਮ (70), ਅਬਦੁਲ ਵਹੀਦ (61) ਅਤੇ ਇਰਸ਼ਾਦ ਖ਼ਾਨ (60) ਵਾਸੀ ਕਿਦਵਈ ਨੂੰ ਗ੍ਰਿਫਤਾਰ ਕੀਤਾ ਹੈ।
