
Ludhiana,(plctv):- ਲੁਧਿਆਣਾ ਵਿਚ ਆਰਥਿਕ ਤੰਗੀ ਕਾਰਨ ਇਕ ਪਲਾਸਟਿਕ ਕਾਰੋਬਾਰੀ (Plastic Businessman) ਨੇ ਖ਼ੁਦਕੁਸ਼ੀ ਕਰ ਲਈ ਹੈ,ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ,ਪੁਲਿਸ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਧਰਮਪੁਰਾ (Dharmapura of Ludhiana) ਇਲਾਕੇ ਵਿੱਚ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਰੋਬਾਰੀ ਜਿਸਦਾ ਨਾਮ ਵਿੱਕੀ ਗਾਬਾ ਉਸ ਨੇ ਘਰ ਦੇ ਵਿਚ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ,ਸੂਚਨਾ ਮਿਲਣ ਉਤੇ ਪੁਲਿਸ ਮੌਕੇ ਉਤੇ ਪੁੱਜ ਗਈ,ਕਾਰੋਬਾਰੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ,ਕਿ ਸਰਕਾਰ ਨੇ ਪਿਛਲੇ ਦਿਨੀਂ ਜਿਹੜਾ ਸਿੰਗਲ ਪਲਾਸਟਿਕ ਯੂਜ਼ ਕੰਮ ਬੰਦ ਕੀਤਾ ਉਸਦੇ ਉੱਤੇ ਬੈਨ ਲਾਇਆ, ਇਸ ਨੂੰ ਲੈ ਕੇ ਸਾਰੇ ਪਲਾਸਟਿਕ ਕਾਰੋਬਾਰੀ ਪਰੇਸ਼ਾਨ ਚੱਲ ਰਹੇ ਹਨ।
ਵਿੱਕੀ ਗਾਬਾ ਵੀ ਪਲਾਸਟਿਕ ਕਾਰੋਬਾਰੀ ਸੀ,ਉਹ ਪਿਛਲੇ ਕਈ ਮਹੀਨਿਆਂ ਤੋਂ ਆਰਥਿਕ ਤੰਗੀ ਕਾਰਨ ਪਰੇਸ਼ਾਨ ਚੱਲ ਰਿਹਾ ਸੀ,ਕਾਰੋਬਾਰ ਦੇ ਵਿੱਚ ਵੱਡਾ ਘਾਟਾ ਪਿਆ,ਪਲਾਸਟਿਕ (Plastic) ਉਤੇ ਪਾਬੰਦੀ ਲਗਾਉਣ ਕੰਮ ਬੰਦ ਹੋ ਗਿਆ ਤੇ ਘਰਾਂ ਦੇ ਖਰਚੇ ਤੇ ਬੈਂਕਾਂ ਦੇ ਕਰਜ਼ੇ ਲਗਾਤਾਰ ਜਾਰੀ ਸਨ,ਇਸ ਕਰ ਕੇ ਉਸ ਨੇ ਆਰਥਿਕ ਤੰਗੀ ਦੇ ਕਾਰਨ ਖ਼ੁਦਕੁਸ਼ੀ ਕਰ ਲਈ,ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ,ਕਿ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਕਦਮ ਕੋਈ ਕੰਮ ਇਸ ਤਰ੍ਹਾਂ ਬੰਦ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਇਸ ਦਾ ਸਿੱਧਾ-ਸਿੱਧਾ ਅਸਰ ਪਲਾਸਟਿਕ ਕਾਰੋਬਾਰੀਆਂ ਉਤੇ ਪੈ ਰਿਹਾ ਹੈ,ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਰਕਾਰ ਨੂੰ ਕੋਈ ਵੀ ਕੰਮ ਇਕਦਮ ਬੰਦ ਨਹੀਂ ਕਰਨਾ ਚਾਹੀਦਾ,ਪਹਿਲਾਂ ਇਸ ਦਾ ਬਦਲ ਜ਼ਰੂਰ ਲੱਭਣਾ ਚਾਹੀਦਾ ਹੈ।
