PATIALA,(PLCTV):- ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ (Famous Punjabi Singer Daler Mehndi) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab And Haryana High Court) ਤੋਂ ਰਾਹਤ ਨਹੀਂ ਮਿਲੀ ਹੈ,ਦਲੇਰ ਨੇ ਕਬੂਤਰਬਾਜ਼ੀ ਮਾਮਲੇ ‘ਚ 2 ਸਾਲ ਦੀ ਸਜ਼ਾ ਖਿਲਾਫ ਪਟੀਸ਼ਨ ਦਾਇਰ (Petition Filed) ਕੀਤੀ ਸੀ,ਉਨ੍ਹਾਂ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੁੱਛਿਆ ਕਿ ਦਲੇਰ ਨੂੰ ਜੇਲ੍ਹ ਵਿੱਚ ਆਇਆਂ ਕਿੰਨਾ ਸਮਾਂ ਹੋਇਆ ਹੈ,ਇਸ ‘ਤੇ ਮਹਿੰਦੀ ਦੇ ਵਕੀਲ ਨੇ ਕਿਹਾ ਕਿ ਅਜੇ ਥੋੜ੍ਹਾ ਸਮਾਂ ਹੈ,ਇਸ ਤੋਂ ਬਾਅਦ ਹਾਈਕੋਰਟ (High Court) ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ,ਮਾਮਲੇ ਦੀ ਅਗਲੀ ਸੁਣਵਾਈ 15 ਸਤੰਬਰ ਨੂੰ ਹੋਵੇਗੀ।
