

Islamabad,(PLCTV):- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Former Prime Minister of Pakistan Imran Khan) ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (Pakistan Tehreek-E-Insaf) (PTI) ਨੇ ਪੰਜਾਬ ਜ਼ਿਮਨੀ ਚੋਣਾਂ (Punjab By-Elections) ‘ਚ ਵੱਡੀ ਜਿੱਤ ਦਰਜ ਕੀਤੀ ਹੈ,ਨਿਊਜ਼ ਰਿਪੋਰਟਾਂ ਮੁਤਾਬਕ ਸ਼ੁਰੂਆਤੀ ਰੁਝਾਨਾਂ ‘ਚ ਪੀਟੀਆਈ (PTI) ਨੇ ਮੁਲਤਾਨ,ਡੇਰਾ ਗਾਜ਼ੀ ਖਾਨ,ਸਾਹੀਵਾਲ (Multan,Dera Ghazi Khan,Sahiwal) ਅਤੇ ਖੁਸ਼ਾਬ ‘ਚ ਜਿੱਤ ਦਰਜ ਕੀਤੀ ਹੈ,ਜਦਕਿ 12 ਸੀਟਾਂ ‘ਤੇ ਉਸ ਦੀ ਸਪੱਸ਼ਟ ਬੜ੍ਹਤ ਹੈ।
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) (Pakistan Muslim League-Nawaz (PML-N)) ਨੇ ਹਾਰ ਸਵੀਕਾਰ ਕਰ ਲਈ ਅਤੇ ਜਿੱਤ ‘ਤੇ ਪੀਟੀਆਈ (PTI) ਨੂੰ ਵਧਾਈ ਦਿੱਤੀ,ਉਪ ਚੋਣਾਂ ‘ਚ ਪਾਰਟੀ ਦੀ ਅਗਵਾਈ ਕਰਨ ਵਾਲੇ ਪੀਐੱਮਐੱਲ-ਐੱਨ (PML-N) ਦੀ ਉਪ ਪ੍ਰਧਾਨ ਮਰੀਅਮ ਨਵਾਜ਼ (Vice President Maryam Nawaz) ਨੇ ਕਿਹਾ,”ਸਾਨੂੰ ਚੋਣ ਨਤੀਜਿਆਂ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਨਾ ਚਾਹੀਦਾ ਹੈ,ਮਰੀਅਮ ਨੇ ਪਾਰਟੀ ਵਰਕਰਾਂ ਨੂੰ ਆਤਮ-ਪੜਚੋਲ ਕਰਨ ਅਤੇ ਕਮੀਆਂ ਦੀ ਪਛਾਣ ਕਰਨ ਅਤੇ ਦੂਰ ਕਰਨ ਲਈ ਕਿਹਾ,ਮਰੀਅਮ ਨੇ ਕਿਹਾ-ਪੀਐੱਮਐੱਲ-ਐੱਨ (PML-N) ਨੂੰ ਨਤੀਜਿਆਂ ਨੂੰ ਖੁੱਲ੍ਹ ਕੇ ਸਵੀਕਾਰ ਕਰਨਾ ਚਾਹੀਦਾ ਹੈ।
ਟੀਆਈ ਦੇ ਇੱਕ ਧੜੇ ਨੇ ਇਮਰਾਨ ਦੀ ਗੱਲ ਨਹੀਂ ਮੰਨੀ ਅਤੇ ਪੰਜਾਬ ਅਸੈਂਬਲੀ (Punjab Assembly) ਵਿੱਚ ਪੀਐਮਐਲ-ਐਨ (PML-N) ਨੂੰ ਵੋਟ ਦਿੱਤੀ,ਜਿਸ ਮਗਰੋਂ ਉਨ੍ਹਾਂ ਨੇ ਪਾਰਟੀ ਦੇ ਨਿਰਦੇਸ਼ਾਂ ਦੇ ਉਲਟ ਗੈਰ-ਕਾਨੂੰਨੀ (Illegal) ਢੰਗ ਨਾਲ ਵੋਟ ਪਾਉਣ ਲਈ ਵਿਧਾਇਕਾਂ ਖ਼ਿਲਾਫ਼ ਚੋਣ ਕਮਿਸ਼ਨ (Election Commission) ਨੂੰ ਸ਼ਿਕਾਇਤ ਕੀਤੀ ਸੀ,ਜਿਸ ਕਾਰਨ ਸੂਬੇ ਦੀਆਂ 20 ਵਿਧਾਨ ਸਭਾ ਸੀਟਾਂ ਖਾਲੀ (20 Assembly Seats Vacant) ਰਹਿ ਗਈਆਂ ਸਨ,ਪੰਜਾਬ ਨੂੰ ਸ਼ਰੀਫ਼ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ (Pakistan Prime Minister Shahbaz Sharif) ਖ਼ੁਦ ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ,ਇਸ ਉਪ ਚੋਣ ਵਿਚ ਵੀ ਪਾਰਟੀ ਪ੍ਰਚਾਰ ਦੀ ਕਮਾਨ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਦੇ ਹੱਥ ਸੀ,ਅਜਿਹੇ ‘ਚ ਇਮਰਾਨ ਖਾਨ ਦੀ ਜਿੱਤ ਨੇ ਸੂਬੇ ਦੇ ਨਾਲ-ਨਾਲ ਦੇਸ਼ ‘ਚ ਵੱਡੇ ਬਦਲਾਅ ਦੇ ਸੰਕੇਤ ਦਿੱਤੇ ਹਨ।
