ਐੱਸਜੀਪੀਸੀ ਦਾ ਅਹਿਮ ਫੈਸਲਾ,ਹੁਣ ਰੁਮਾਲਾ ਸਾਹਿਬ ‘ਤੇ ਨਹੀਂ ਛਪਣਗੀਆਂ ਗੁਰਬਾਣੀ ਦੀਆਂ ਤੁਕਾਂ,SGPC ਦੀ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ

0
67
ਐੱਸਜੀਪੀਸੀ ਦਾ ਅਹਿਮ ਫੈਸਲਾ,ਹੁਣ ਰੁਮਾਲਾ ਸਾਹਿਬ ‘ਤੇ ਨਹੀਂ ਛਪਣਗੀਆਂ ਗੁਰਬਾਣੀ ਦੀਆਂ ਤੁਕਾਂ,SGPC ਦੀ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ

PLCTV:-

AMRITSAR SAHIB,(PLCTV):- ਐੱਸਜੀਪੀਸੀ (SGPC) ਵੱਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ,ਇਹ ਫਰਮਾਨ ਰੁਮਾਲਾ ਸਾਹਿਬ ਤਿਆਰ ਕਰਨ ਵਾਲੀਆਂ ਫਰਮਾਂ ਲਈ ਜਾਰੀ ਕੀਤੇ ਗਏ ਹਨ,ਨਵੇਂ ਹੁਕਮਾਂ ਮੁਤਾਬਕ ਹੁਣ ਰੁਮਾਲਾ ਸਾਹਿਬ ‘ਤੇ ਗੁਰਬਾਣੀ ਦੀਆਂ ਤੁਕਾਂ ਨਹੀਂ ਛਾਪੀਆਂ ਜਾਣਗੀਆਂ ਤੇ ਨਾ ਹੀ ਧਾਰਮਿਕ ਚਿੰਨ੍ਹ ਖੰਡੇ ਦੀ ਵਰਤੋਂ ਕੀਤੀ ਜਾਵੇਗੀ,SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ (SGPC President Harjinder Singh Dhami) ਨੇ ਕਿਹਾ ਕਿ ਉਨ੍ਹਾਂ ਕੋਲ ਬੇਅਦਬੀ ਦੇ ਕਾਫੀ ਮਾਮਲੇ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਐੱਸਜੀਪੀਸੀ (SGPC) ਦੀ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਰੁਮਾਲਾ ਸਾਹਿਬ ‘ਤੇ ਜੋ ਗੁਰਬਾਣੀ (Gurbani) ਦੀਆਂ ਤੁਕਾਂ ਤੇ ਧਾਰਮਿਕ ਚਿੰਨ੍ਹ ਛਾਏ ਜਾਂਦੇ ਹਨ,ਉਨ੍ਹਾਂ ‘ਤੇ ਪਾਬੰਦੀ ਲਗਾਈ ਜਾਵੇ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਪ੍ਰਤਾਪ ਸਿੰਘ (Shiromani Committee Chief Secretary Pratap Singh) ਦਾ ਬਿਆਨ ਸਾਹਮਣੇ ਆਇਆ ਹੈ,ਉਨ੍ਹਾਂ ਕਿਹਾ ਕਿ ਅਕਸਰ ਬਾਜ਼ਾਰ ਵਿਚ ਰੁਮਾਲਾ ਸਾਹਿਬ ਜਾਂ ਸਿਰ ‘ਤੇ ਬੰਨ੍ਹਣ ਵਾਲੇ ਰੁਮਾਲੇ ‘ਤੇ ਗੁਰਬਾਣੀ (Gurbani) ਦੀਆਂ ਤੁਕਾਂ ਲਿਖੀਆਂ ਹੁੰਦੀਆਂ ਹਨ ਜਾਂ ਧਾਰਮਿਕ ਚਿੰਨ੍ਹ ਖੰਡਾ (Destroy Religious Symbols) ਬਣਿਆ ਹੁੰਦਾ ਹੈ,ਦੂਰ-ਦੁਰਾਢਿਓਂ ਯਾਤਰੀ ਨੂੰ ਇੰਨੀ ਸਮਝ ਨਹੀਂ ਆਉਂਦੀ ਤੇ ਬਾਅਦ ਵਿਚ ਇਸ ਨੂੰ ਲਾਹ ਕੇ ਖਾਲੀ ਥਾਂ ‘ਤੇ ਸੁੱਟ ਦਿੰਦੇ ਹਨ,ਜਿਸ ਨਾਲ ਬੇਅਦਬੀ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਗੁਰਬਾਣੀ ਤਾਂ ਸਿੱਖਾਂ ਦੇ ਅੰਦਰ ਵਸਦੀ ਹੈ,ਤੇ ਖੰਡੇ ਦਾ ਨਿਸ਼ਾਨਾ ਵੀ ਧਰਮ ਦਾ ਚਿੰਨ੍ਹ ਹੈ,ਇਸ ਲਈ ਜਿਹੜੀਆਂ ਫਰਮਾਂ ਇਨ੍ਹਾਂ ਰੁਮਾਲਾ ਸਾਹਿਬ ਨੂੰ ਬਣਾਉਂਦੀਆਂ ਹਨ ਕਿ ਉਨ੍ਹਾਂ ਨੂੰ ਬੇਨਤੀ ਹੈ,ਕਿ ਧਾਰਮਿਕ ਚਿੰਨ੍ਹ ਤੇ ਗੁਰਬਾਣੀ ਦੀਆਂ ਤੁਕਾਂ ਦੀ ਵਰਤੋਂ ਨਾ ਕਰੋ ਤਾਂ ਜੋ ਬੇਅਦਬੀ ਨੂੰ ਰੋਕਿਆ ਜਾ ਸਕੇ,SGPC ਪ੍ਰਧਾਨ ਨੇ ਕਿਹਾ ਕਿ ਜੇਕਰ ਫਰਮਾਂ ਵੱਲੋਂ ਇਸ ਫਰਮਾਨ ਦੀ ਪਾਲਣਾ ਨਾ ਕੀਤੀ ਗਈ,ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

LEAVE A REPLY

Please enter your comment!
Please enter your name here