ਤਿੰਨ ਦਿਨ ਬਾਅਦ ਵੀ ਨਹੀਂ ਮਿਲਿਆ Spice Jet ਦੇ ਯਾਤਰੀਆਂ ਦਾ ਸਾਮਾਨ,ਲੋਕ ਪਰੇਸ਼ਾਨ

0
13
ਤਿੰਨ ਦਿਨ ਬਾਅਦ ਵੀ ਨਹੀਂ ਮਿਲਿਆ Spice Jet ਦੇ ਯਾਤਰੀਆਂ ਦਾ ਸਾਮਾਨ,ਲੋਕ ਪਰੇਸ਼ਾਨ

PLCTV:-

AMRITSAR SAHIB,(PLC TV):- ਦੁਬਈ ਤੋਂ ਅੰਮ੍ਰਿਤਸਰ (Dubai To Amritsar) ਜਾ ਰਹੀ ਸਪਾਈਸ ਜੈੱਟ (Spice Jet) ਦੀ ਫਲਾਈਟ ਦੇ ਯਾਤਰੀਆਂ ਦਾ ਸਾਮਾਨ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਨਹੀਂ ਮਿਲਿਆ ਹੈ,ਯਾਤਰੀਆਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਵੀ ਨਹੀਂ ਦਿੱਤੀ ਜਾ ਰਹੀ ਹੈ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਦੱਸਣਯੋਗ ਹੈ ਕਿ ਵੀਰਵਾਰ ਨੂੰ ਸਪਾਈਸ ਜੈੱਟ (Spice Jet) ਦੀ ਦੁਬਈ ਫਲਾਈਟ ਅੰਮ੍ਰਿਤਸਰ (Dubai Flight Amritsar) ਉਤਰੀ ਸੀ ਅਤੇ ਕਰੀਬ 50 ਯਾਤਰੀਆਂ ਦਾ ਸਮਾਨ ਗਾਇਬ ਸੀ,ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸਪਾਈਸ ਜੈੱਟ (Spice Jet) ਨੇ ਆਪਣੇ ਯਾਤਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦਾ ਸਾਮਾਨ ਉਨ੍ਹਾਂ ਦੇ ਘਰ ਆਪਣੇ ਆਪ ਪਹੁੰਚ ਜਾਵੇਗਾ ਪਰ ਅਜੇ ਤੱਕ ਅਜਿਹਾ ਨਹੀਂ ਹੋਇਆ ਹੈ।

ਯਾਤਰੀ ਜੋਤੀ ਦਾ ਕਹਿਣਾ ਹੈ,ਕਿ ਉਹ ਆਪਣੇ ਪਰਿਵਾਰ ਨਾਲ ਦੁਬਈ ‘ਚ ਰਹਿੰਦੀ ਹੈ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਜੰਮੂ (Jammu) ਆਈ ਸੀ,ਉਨ੍ਹਾਂ ਕੋਲ ਸਿਰਫ਼ ਇੱਕ ਛੋਟਾ ਬੈਗ ਮਿਲਿਆ ਹੈ ਅਤੇ ਬਾਕੀ ਗਾਇਬ ਹਨ,ਸਮਾਨ ਵਿੱਚ ਜ਼ਰੂਰੀ ਚੀਜ਼ਾਂ ਹਨ ਅਤੇ ਉਹ ਨਾ ਮਿਲਣ ਕਾਰਨ ਪਰੇਸ਼ਾਨ ਹਨ,ਫਲਾਈਟ (Flight) ‘ਚ ਕਈ ਯਾਤਰੀ ਅਜਿਹੇ ਸਨ,ਜਿਨ੍ਹਾਂ ਨੂੰ ਉਨ੍ਹਾਂ ਦਾ ਪੂਰਾ ਸਾਮਾਨ ਨਹੀਂ ਮਿਲਿਆ ਹੈ,ਜਦੋਂ ਯਾਤਰੀਆਂ ਨੇ ਦੁਬਈ ਸਪਾਈਸ ਜੈੱਟ (Dubai Spice Jet) ਦੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਮਾਨ ਭੇਜ ਦਿੱਤਾ ਹੈ,ਸਾਮਾਨ ਉਨ੍ਹਾਂ ਤੱਕ ਆਪਣੇ ਆਪ ਪਹੁੰਚ ਜਾਵੇਗਾ,ਸਾਮਾਨ ਦਿੱਤੇ ਪਤੇ ‘ਤੇ ਕੋਰੀਅਰ (Courier) ਰਾਹੀਂ ਭੇਜਿਆ ਜਾਵੇਗਾ ਪਰ ਅੰਮ੍ਰਿਤਸਰ ਸਪਾਈਸ ਜੈੱਟ (Amritsar Spice Jet) ਦੇ ਮੁਲਾਜ਼ਮਾਂ ਦਾ ਕਹਿਣਾ ਹੈ,ਕਿ ਸਾਮਾਨ ਅਜੇ ਨਹੀਂ ਆਇਆ।

LEAVE A REPLY

Please enter your comment!
Please enter your name here