ਲੁਧਿਆਣਾ (Ludhiana) ਵਿੱਚ ਕੋਰੋਨਾ ਦਾ ਕਹਿਰ ਮੁੜ ਤੋਂ ਜਾਰੀ,65 ਨਵੇਂ ਕੇਸ,ਇਕ ਦੀ ਮੌਤ

0
55
ਲੁਧਿਆਣਾ (Ludhiana) ਵਿੱਚ ਕੋਰੋਨਾ ਦਾ ਕਹਿਰ ਮੁੜ ਤੋਂ ਜਾਰੀ,65 ਨਵੇਂ ਕੇਸ,ਇਕ ਦੀ ਮੌਤ

PLCTV:-

LUDHIANA,(PLCTV):-  ਲੁਧਿਆਣਾ (Ludhiana) ਵਿੱਚ ਕੋਰੋਨਾ ਦਾ ਕਹਿਰ ਮੁੜ ਤੋਂ ਜਾਰੀ ਹੋ ਗਿਆ ਹੈ,ਲੁਧਿਆਣਾ ਦੇ ਸਿਵਲ ਸਰਜਨ ਡਾ.ਐਸ.ਪੀ. ਸਿੰਘ (Civil Surgeon Dr. SP. Singh) ਨੇ ਕੋਵਿਡ-19 (Covid-19) ਦੀ ਤਾਜਾ ਸਥਿਤੀ ਬਾਰੇ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਅੱਜ ਤੱਕ 108401 (97.73%) ਕੋਰੋਨਾ ਪੋਜਟਿਵ (Corona Positive) ਵਿਅਕਤੀ ਕੋਰੋਨਾ ਬਿਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁਕੇ ਹਨ।

ਜਿਲ੍ਹਾ ਲੁਧਿਆਣਾ (Ludhiana) ਅੰਦਰ ਅੱਜ ਤੱਕ 3754386 ਸ਼ੱਕੀ ਵਿਅਕਤੀਆ ਦੇ ਸੈਂਪਲ ਲਏ ਗਏ ਹਨ ਜੋ ਕਿ ਆਰ.ਟੀ.ਪੀ.ਸੀ.ਆਰ. (RTPCR) 2131433, ਐਂਟੀਜਨ 1577251 ਅਤੇ ਟਰੂਨੈਟ 45702 ਹਨ,ਅੱਜ ਪੈਂਡਿੰਗ ਰਿਪੋਰਟਾਂ (Pending Reports) ਵਿੱਚੋਂ 65 ਸੈਂਪਲਾਂ ਦੀ ਰਿਪੋਰਟ ਕਰੋਨਾ ਪੋਜਟਿਵ (Report Positive) ਪ੍ਰਾਪਤ ਹੋਈ ਹੈ ਜੋ ਕਿ 62 ਜਿਲ੍ਹਾ ਲੁਧਿਆਣਾ ਅਤੇ 3 ਬਾਹਰਲੇ ਰਾਜ/ਜਿਲ੍ਹੇ ਨਾਲ ਸਬੰਧਤ ਹਨ,ਜਿਸ ਨਾਲ ਜਿਲ੍ਹਾ ਦੇ ਕੁੱਲ ਕੋਰੋਨਾ ਪੋਜਟਿਵ ਕੇਸਾਂ (Corona Positive Cases) ਦੀ ਗਿਣਤੀ 110920 ਅਤੇ ਬਾਹਰਲੇ ਜਿਲ੍ਹੇ/ਰਾਜਾਂ ਦੇ ਕੁੱਲ ਕਰੋਨਾ ਪੋਜਟਿਵ ਕੇਸਾਂ (Corona Positive Cases) ਦੀ ਗਿਣਤੀ 14909 ਹੈ,ਅੱਜ ਕੋਰੋਨਾ ਨਾਲ 1 ਮੌਤ ਦੀ ਪੁਸ਼ਟੀ ਹੋਈ ਹੈ ਜੋ ਕਿ ਜਿਲ੍ਹਾ ਲੁਧਿਆਣਾ ਨਾਲ ਸਬੰਧਤ ਹੈ।

LEAVE A REPLY

Please enter your comment!
Please enter your name here