ਤੂੜੀ ਫੈਕਟਰੀਆਂ ’ਚ ਬਾਲਣ ਕਾਰਨ ਰੇਟ ਇੱਕ ਹਜਾਰ ਤੋ ਪਾਰ ਹੋਣ ਤੇ ਗਊ ਸੇਵਕ ਤੇ ਪਸੂ ਪਾਲਕਾਂ ਨੇ ਫੂਕਿਆਂ ਭਗਵੰਤ ਮਾਨ ਦਾ ਪੁਤਲਾ

0
86
ਤੂੜੀ ਫੈਕਟਰੀਆਂ ’ਚ ਬਾਲਣ ਕਾਰਨ ਰੇਟ ਇੱਕ ਹਜਾਰ ਤੋ ਪਾਰ ਹੋਣ ਤੇ ਗਊ ਸੇਵਕ ਤੇ ਪਸੂ ਪਾਲਕਾਂ ਨੇ ਫੂਕਿਆਂ ਭਗਵੰਤ ਮਾਨ ਦਾ ਪੁਤਲਾ

PLCTV:-

ਗਊ ਸਾਲਾਵਾ ਵਿੱਚ ਬੇ ਸਹਾਰਾ ਗਊ ਵੰਸ ਦੇ ਮੰਦੜੇ ਹਾਲ

MOGA,15 JULY (Amjad Khan):- ਤੂੜੀ ਨੂੰ ਫੈਕਟਰੀਆਂ ਵਿੱਚ ਬਾਲਣ ਲਈ ਵਰਤੇ ਜਾਣ ਕਾਰਨ ਤੂੜੀ ਦੇ ਭਾਅ ਇੱਕ ਹਜਾਰ ਤੋਂ ਟੱਪ ਗਏ ਹਨ ਜਿਸ ਦੇ ਵਿਰੋਧ ਵਜੋ ਪਸੂ ਪਾਲਕ ਅਤੇ ਗਊ ਸਾਲਾ ਵੈਲਫੇਅਰ ਸੁਸਾਇਟੀ ਵੱਲੋ ਪੰਜਾਬ ਭਰ ਵਿੱਚ ਸਰਕਾਰ ਦੇ ਪੁਤਲੇ ਫੂਕੇ ਜਾਣ ਦਾ ਐਲਾਨ ਕੀਤਾ ਗਿਆ ਸੀ,ਇਸੇ ਸੱਦੇ ਦੇ ਮੱਦੇ ਨਜਰ ਅੱਜ ਮੋਗਾ ਦੇ ਬੱਸ ਸਟੈਂਡ ਜੋਗਿੰਦਰ ਸਿੰਘ ਮੇਨ ਚੌਕ ‘ਚ ਪਸੂ ਪਾਲਕ ਅਤੇ ਗਊ ਸਾਲਾ ਵੈਲਫੇਅਰ ਸੋਸਾਇਟੀ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ਗਿਆ,ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਗੰਭੀਰ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਪਸੂਆਂ ਦੇ ਖਾਣ ਵਾਲੀ ਤੂੜੀ ਦਿਨ ਪ੍ਰਤੀ ਦਿਨ ਮਹਿੰਗੀ ਹੁੰਦੀ ਜਾ ਰਹੀ ਹੈ।

ਇਸ ਦਾ ਕਾਰਨ ਇਹ ਹੈ ਕਿ ਸਾਡੀ ਪੰਜਾਬ ਦੀ ਤੂੜੀ ਬਾਹਰਲੀਆਂ ਸਟੇਟਾਂ ਨੂੰ ਦਿੱਤੀ ਜਾ ਰਹੀ ਹੈ,ਜਿਸ ਦੇ ਕਾਰਨ ਇਥੇ ਮਹਿੰਗੀ ਹੋ ਰਹੀ ਹੈ ਬਹੁਤ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉ ਕਿ ਤੂੜੀ ਫੈਕਟਰੀਆਂ ਵਿਚ ਬਾਲਣ ਲਈ ਨਹੀ ਸਗੋ ਬੇ ਸਹਾਰਾ ਗਊ ਦਾ ਮੁੱਖ ਚਾਰਾ ਹੈ ਜੇ ਕਰ ਸਰਕਾਰ ਤੂੜੀ ਨੂੰ ਬਾਹਰ ਜਾਨ ਤੋ ਅਤੇ ਬਾਲਣ ਦੇ ਤੌਰ ਤੇ ਵਰਤੇ ਜਾਣ ਤੇ ਪਾਬੰਦੀ ਨਹੀ ਲਾਉਦੀ ਤਾਂ ਉਹ ਦਿਨ ਦੂਰ ਨਹੀ ਜਦੋ ਗਊ ਸੇਵਕ ਗਊ ਸਾਲਾਵਾ ਵਿੱਚ ਪਲਣ ਵਾਲੀਆਂ ਗਊਆਂ ਨੂੰ ਖੁੱਲਾ ਛੱਡਣ ਲਈ ਮਜਬੂਰ ਹੋ ਜਾਣਗੇ ਜਿਸਦੇ ਸਿੱਟੇ ਬਹੁਤ ਭਿਆਨਕ ਸਿੱਧ ਹੋਣਗੇ, ਦੂਸਰੇ ਪਾਸੇ ਸੁਸਾਇਟੀ ਦੇ ਸੀਨੀਅਰ ਆਗੂਆਂ ਅਜੀਤ ਸਿੰਘ ਅਤੇ ਦਿਲਬਾਗ ਸਿੰਘ ਦਾ ਕਹਿਣਾ ਹੈ।

ਜੇਕਰ ਸਰਕਾਰ ਜਲਦੀ ਉਪਰੋਕਤ ਮਸਲੇ ਦਾ ਹੱਲ ਨਹੀ ਕਰਦੀ ਤਾਂ ਦੁੱਧ ਉਤਪਾਦਕ ਧੰਦਾ ਤਿਆਗ ਦੇਣਗੇ ਤੇ ਦੁੱਧ ਦੀਆਂ ਕੀਮਤਾਂ ਅਸਮਾਨੀ ਚੜ ਜਾਣਗੀਆਂ, ਇਸ ਲਈ ਪੰਜਾਬ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਵਧਦੀ ਮੰਗਆਈ ਨੂੰ ਦੇਖਦੇ ਹੋਏ ਇਸ ਮਸਲੇ ਵੱਲ ਜਲਦ ਧਿਆਨ ਦੇਣ,ਉਹਨਾਂ ਕਿਹਾਂ ਕਿ ਜੇ ਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ ਹੋਰ ਵੀ ਤੇਜ ਕੀਤਾ ਜਾਵੇਗਾ, ਇਸੇ ਮੌਕੇ ਤੇ ਹੀ ਸੁਸਾਇਟੀ ਦੇ ਵਰਕਰ ਸਗਨਪ੍ਰਤਾਪ ਸਿੰਘ ਅਤੇ ਜਸਪਾਲ ਸਿੰਘ ਨੇ ਦੱਸਿਆਂ ਕਿ ਪੰਜਾਬ ਤੋ ਬਾਹਰਲੇ ਵਪਾਰੀ ਰਾਤ ਬਰਾਤੇ ਟਰੈਫਿਕ ਪੁਲੀਸ ਦੀਆਂ ਅੱਖਾਂ ਵਿੱਚ ਘੱਟਾ ਪਾ ਕਿ ਜਿੱਥੇ ਟਰੈਫਿਕ ਨਿਯਮਾ ਦੀ ਉਲੰਘਨਾ ਕਰਦੇ ਹਨ ਉੱਥੇ ਆਏ ਦਿਨੀ ਵੱਡੇ ਹਾਦਸੇ ਵੀ ਵਾਪਰਦੇ ਹਨ ਹੋਰਨਾ ਤੋ ਇਲਾਵਾ ਇਸ ਮੌਕੇ ਤੇਦਰਸਨ ਸਿੰਘ, ਸੂਰਤ ਸਿੰਘ, ਸਾਰਜ ਸਿੰਘ, ਸੀਰਾ ਸਿੰਘ, ਜਗਮੋਹਨ ਸਿੰਘ, ਪਰਗਟ ਸਿੰਘ ਅਤੇ ਕੁਲਬੀਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here