ਅਸਤੀਫ਼ਾ ਦੇਣ ਤੋਂ ਪਹਿਲਾਂ ਹੀ ਪਰਿਵਾਰ ਸਮੇਤ ਦੇਸ਼ ਛੱਡ ਕੇ ਭੱਜੇ Sri Lanka ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ

0
35
ਅਸਤੀਫ਼ਾ ਦੇਣ ਤੋਂ ਪਹਿਲਾਂ ਹੀ ਪਰਿਵਾਰ ਸਮੇਤ ਦੇਸ਼ ਛੱਡ ਕੇ ਭੱਜੇ Sri Lanka ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ

PLCTV:-

COLOMBO,(PLCTV):- ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ (President of Sri Lanka Gotbaya Rajapaksa) ਦੇਸ਼ ਛੱਡ ਕੇ ਭੱਜ ਗਏ ਹਨ,ਜਾਣਕਾਰੀ ਮੁਤਾਬਕ ਬੁੱਧਵਾਰ ਤੜਕੇ ਉਹਨਾਂ ਨੇ ਆਪਣੇ ਦੇਸ਼ ਤੋਂ ਮਾਲਦੀਵ ਲਈ ਉਡਾਣ ਭਰੀ ਸੀ,ਦੱਸ ਦੇਈਏ ਕਿ ਗੋਟਾਬਾਯਾ ਰਾਜਪਕਸ਼ੇ (Gotbaya Rajapaksa) ਨੇ 13 ਜੁਲਾਈ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਸੀ,ਇਸ ਦੌਰਾਨ ਹੁਣ ਉਹ ਦੇਸ਼ ਤੋਂ ਭੱਜ ਚੁੱਕੇ ਹਨ,ਰਾਸ਼ਟਰਪਤੀ ਹੋਣ ਦੇ ਨਾਤੇ ਰਾਜਪਕਸ਼ੇ ਨੂੰ ਗ੍ਰਿਫਤਾਰੀ ਤੋਂ ਛੋਟ ਹੈ,ਇਮੀਗ੍ਰੇਸ਼ਨ ਸੂਤਰਾਂ (Immigration Sources) ਨੇ ਏਐਫਪੀ (AFP) ਨੂੰ ਦੱਸਿਆ ਕਿ ਐਂਟੋਨੋਵ-32 ਮਿਲਟਰੀ ਜਹਾਜ਼ (Antonov-32 Military Aircraft) ਵਿਚ ਸਵਾਰ ਚਾਰ ਯਾਤਰੀਆਂ ਵਿਚ ਉਹ ਉਹਨਾਂ ਦੀ ਪਤਨੀ ਅਤੇ ਇਕ ਬਾਡੀਗਾਰਡ (Bodyguard) ਸ਼ਾਮਲ ਸਨ,ਜਿਸ ਨੇ ਸ੍ਰੀਲੰਕਾ (Sri Lanka) ਦੇ ਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ (Major International Airports) ਤੋਂ ਉਡਾਣ ਭਰੀ।

LEAVE A REPLY

Please enter your comment!
Please enter your name here