
AMRITSAR SAHIB,(PLCTV):- ਬਾਲੀਵੁੱਡ ਅਦਾਕਾਰ ਆਰ ਮਾਧਵਨ (Bollywood Actor R Madhavan) ਅੱਜ ਅੰਮ੍ਰਿਤਸਰ (Amritsar) ਪਹੁੰਚੇ ਅਤੇ ਆਪਣੀ ਫਿਲਮ ‘ਰੋਕਟਰੀ’ (‘Rocketry’) ਦੀ ਪ੍ਰਮੋਸ਼ਨ ਲਈ ਮੀਡੀਆ ਨਾਲ ਗੱਲਬਾਤ ਕੀਤੀ,ਉਨ੍ਹਾਂ ਕਿਹਾ ਕਿ ਫਿਲਮ ਨੂੰ ਲੈ ਕੇ ਕਾਫੀ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ,ਇਹ ਸ਼ਾਹਰੁਖ ਖ਼ਾਨ ਦੀ ਮਹਾਨਤਾ ਹੈ ਕਿ ਉਹ ਇਸ ਫਿਲਮ ਦਾ ਹਿੱਸਾ ਬਣਨਾ ਚਾਹੁੰਦੇ ਸਨ,ਬਾਲੀਵੁੱਡ ਅਦਾਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਮੱਥਾ ਵੀ ਟੇਕਿਆ ਤੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ,ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਫ਼ਿਲਮ ਅਜਿਹੇ ਦੇਸ਼ ਭਗਤ ਦੀ ਹੈ,ਜਿਸਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ,ਉਨ੍ਹਾਂ ਕਿਹਾ ਕਿ ਦੋ ਕਿਸਮ ਦੇ ਦੇਸ਼ ਭਗਤ ਹੁੰਦੇ ਹਨ ਇਕ ਉਹ ਜੋ ਦੇਸ਼ ਲਈ ਜਾਨ ਕੁਰਬਾਨ ਕਰ ਦਿੰਦੇ ਹਨ,ਦੂਸਰਾ ਜੋ ਸਾਹਮਣੇ ਨਹੀਂ ਆਉਂਦੇ ਪਰ ਦੇਸ਼ ਲਈ ਜਿਉਣ ਮਰਨ ਲਈ ਤਿਆਰ ਰਹਿੰਦੇ ਹਨ,ਕਿਸੇ ਭੈਅ ਲਾਲਚ ਤੋਂ ਉਹ ਆਪਣੇ ਦੇਸ਼ ਲਈ ਕੰਮ ਕਰਦੇ ਹਨ।
