USA: ਅਮਰੀਕਾ ਦੇ ਸੁਤੰਤਰਤਾ ਦਿਵਸ ਦੌਰਾਨ ਹੋਈ ਗੋਲੀਬਾਰੀ, ਹੁਣ ਤੱਕ 6 ਲੋਕਾਂ ਦੀ ਮੌਤ ਤੇ ਕਈ ਜ਼ਖਮੀ

0
28
USA: ਅਮਰੀਕਾ ਦੇ ਸੁਤੰਤਰਤਾ ਦਿਵਸ ਦੌਰਾਨ ਹੋਈ ਗੋਲੀਬਾਰੀ, ਹੁਣ ਤੱਕ 6 ਲੋਕਾਂ ਦੀ ਮੌਤ ਤੇ ਕਈ ਜ਼ਖਮੀ

PLCTV:-

CHICAGO,(PLCTV):- ਅਮਰੀਕਾ ਦੇ ਸੁਤੰਤਰਤਾ ਦਿਵਸ (Independence Day) (4 ਜੁਲਾਈ) ‘ਤੇ ਸ਼ਿਕਾਗੋ (Chicago) ‘ਚ ਫਰੀਡਮ ਡੇ ਪਰੇਡ (Freedom Day Parade) ਦੌਰਾਨ ਗੋਲੀਬਾਰੀ ਹੋਈ,ਇਹ ਘਟਨਾ ਸ਼ਿਕਾਗੋ (Chicago) ਦੇ ਉਪਨਗਰ ਇਲੀਨੋਇਸ ਸੂਬੇ (State of Illinois) ਦੇ ਹਾਈਲੈਂਡ ਪਾਰਕ (Highland Park) ਵਿਚ ਵਾਪਰੀ,ਪੁਲਿਸ (Police) ਮੁਤਾਬਕ ਹਮਲੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ,ਜਦਕਿ 31 ਲੋਕ ਜ਼ਖਮੀ ਹੋਏ ਹਨ,ਜ਼ਖਮੀਆਂ ਨੂੰ ਹਸਪਤਾਲ (Hospital) ‘ਚ ਭਰਤੀ ਕਰਵਾਇਆ ਗਿਆ ਹੈ,ਪਰੇਡ (Parade) ਸਵੇਰੇ 10 ਵਜੇ ਸ਼ੁਰੂ ਹੋਈ ਪਰ 10 ਮਿੰਟ ਦੀ ਗੋਲੀਬਾਰੀ ਤੋਂ ਬਾਅਦ ਬੰਦ ਕਰ ਦਿੱਤੀ ਗਈ,ਇਸ ਨੂੰ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ ਸਨ,ਪੁਲਿਸ (Police) ਮੁਤਾਬਕ ਹਮਲਾਵਰ ਨੇ ਇਕ ਸਟੋਰ (Store) ਦੀ ਛੱਤ ਤੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ,ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰ ਦੀ ਭਾਲ ਜਾਰੀ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (US President Joe Biden) ਨੇ ਵੀ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ,ਉਹਨਾਂ ਕਿਹਾ-ਮੈਂ ਇਸ ਬੇਰਹਿਮ ਹਿੰਸਾ ਤੋਂ ਹੈਰਾਨ ਹਾਂ,ਹਾਈਲੈਂਡ ਪਾਰਕ (Highland Park) ਦੇ ਸੁਰੱਖਿਆ ਮੁਖੀ ਕ੍ਰਿਸ ਓ’ਨੀਲ (Chief Chris O’Neill) ਨੇ ਕਿਹਾ ਕਿ ਪੁਲਿਸ (Police) ਸ਼ੱਕੀ ਹਮਲਾਵਰ ਦੀ ਭਾਲ ਕਰ ਰਹੀ ਹੈ,ਨੀਲ ਮੁਤਾਬਕ ਹਮਲਾਵਰ 18 ਤੋਂ 20 ਸਾਲ ਦਾ ਨੌਜਵਾਨ ਹੈ,ਉਸ ਦਾ ਰੰਗ ਗੋਰਾ ਹੈ ਅਤੇ ਲੰਬੇ ਵਾਲ ਹਨ,ਉਸ ਨੇ ਚਿੱਟੇ ਜਾਂ ਨੀਲੇ ਰੰਗ ਦੀ ਟੀ-ਸ਼ਰਟ (Blue T-Shirt) ਪਾਈ ਹੋਈ ਹੈ,ਪੁਲਿਸ (Police) ਨੇ ਮੌਕੇ ਤੋਂ ਇਕ ਬੰਦੂਕ ਬਰਾਮਦ ਕੀਤੀ ਹੈ,ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ।

ਕਰੀਬ 5-6 ਲੋਕ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਏ ਹਨ,ਇਕ ਸਥਾਨਕ ਨਿਵਾਸੀ ਮਾਈਲਸ ਜ਼ੇਰੇਮਸਕੀ (Local Resident Miles Zeremsky) ਨੇ ਦੱਸਿਆ – ਮੈਂ 20 ਤੋਂ 25 ਗੋਲੀਆਂ ਸੁਣੀਆਂ,ਜੋ ਇਕ ਤੋਂ ਬਾਅਦ ਇਕ ਲਗਾਤਾਰ ਚੱਲ ਰਹੀਆਂ ਸਨ,ਇਸ ਲਈ ਇਹ ਸਿਰਫ਼ ਇਕ ਹੈਂਡਗਨ ਜਾਂ ਸ਼ਾਟਗਨ (Handgun or Shotgun) ਨਹੀਂ ਹੋ ਸਕਦਾ,ਪਿਛਲੇ ਸਾਲ ਵੀ ਆਜ਼ਾਦੀ ਦਿਵਸ (Independence Day) ਮੌਕੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ,ਜਿਸ ਵਿਚ 19 ਜਾਨਾਂ ਗਈਆਂ ਸਨ।

LEAVE A REPLY

Please enter your comment!
Please enter your name here