MOGA,(PLCTV):- ‘ਸਹੁਰਿਆਂ ਦਾ ਪਿੰਡ ਆ ਗਿਆ’ ਫਿਲਮ ਰਿਲੀਜ਼ (Movie Release) ਹੋਣ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਹਾਲਾਂਕਿ ਫਿਲਮ ਦੇ ਟ੍ਰੇਲਰ (Trailer) ਤੇ ਰਿਲੀਜ਼ ਹੋਏ ਗੀਤਾਂ ਨੂੰ ਦਰਸ਼ਕ ਬੇਮਿਸਾਲ ਪਿਆਰ ਦੇ ਰਹੇ ਹਨ ਤੇ ਫ਼ਿਲਮ ਦੇ ਨਿਰਮਾਤਾ ਵੀ ਦਰਸ਼ਕਾਂ ਦੀ ਉਤਸੁਕਤਾ ਨੂੰ ਬਰਕਰਾਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ,ਗੁਰਨਾਮ ਭੁੱਲਰ (Gurnam Bhullar) ਅਤੇ ਸਰਗੁਨ ਮਹਿਤਾ (Sargun Mehta) ਦੀ ਜਿੱਥੇ ਜੋੜੀ ਬਾਕਮਾਲ ਹੈ ਉੱਥੇ ਹੀ ਕੈਮਿਸਟਰੀ (Chemistry) ਵੀ ਗੀਤ ਵਿਚ ਸ਼ਾਨਦਾਰ ਨਜ਼ਰ ਆ ਰਹੀ ਹੈ,ਇਸ ਗੀਤ ਨੂੰ ਗੁਰਨਾਮ ਭੁੱਲਰ ਵੱਲੋਂ ਗਾਇਆ,ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ।
