ਸਿਹਤ ਵਿਭਾਗ ਵੱਲੋਂ ਮਨਾਇਆ ਜਾਵੇਗਾ ਤੀਬਰ ਦਸਤ ਰੋਕੂ ਪੰਦਰਵਾੜਾ : ਸਿਵਲ ਸਰਜਨ

0
48
ਸਿਹਤ ਵਿਭਾਗ ਵੱਲੋਂ ਮਨਾਇਆ ਜਾਵੇਗਾ ਤੀਬਰ ਦਸਤ ਰੋਕੂ ਪੰਦਰਵਾੜਾ : ਸਿਵਲ ਸਰਜਨ

PLCTV:-

ਮੋਗਾ, 2 ਜੁਲਾਈ (ਅਮਜਦ ਖ਼ਾਨ),(PLCTV):- ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਭਵਿੱਖ ਤਾਂ ਹੀ ਉੱਜਲਾ ਹੋਵੇਗਾ ਜੇਕਰ ਉਹ ਤੰਦਰੁਸਤ ਹੋਵੇਗਾ, ਗਰਮੀ ਦੇ ਮੋਸਮ ਨੂੰ ਮੁੱਖ ਰੱਖਦਿਆਂ ਅਤੇ ਬੱਚਿਆਂ ਨੂੰ ਡਾਇਰੀਆ ਤੋਂ ਬਚਾਉਣ ਲਈ ਸਿਹਤ ਵਿਭਾਗ 4 ਜੁਲਾਈ ਤੋਂ 17 ਜੁਲਾਈ ਤੱਕ ਤੀਬਰ ਦਸਤ ਰੋਕੂ ਪੰਦਰਵਾੜਾ ਚਲਾਇਆ ਜਾ ਰਿਹਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਇਸ ਪੰਦਰਵਾੜੇ ਦਾ ਮੁੱਖ ਮੰਤਵ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਦਸਤ ਰੋਗ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਨੂੰ ਜੀਰੋ ਤੇ ਲਿਆਉਣਾ ਹੈ।

ਉਹਨਾ ਦਸਿਆ ਕਿ ਜਿਲੇ ਅੰਦਰ ਪੰਜ ਬਲਾਕ ਅਤੇ ਜਿਲਾ ਹਸਪਤਾਲ ਵਲੋ ਕੁਲ 140 ੳ ਆਰ ਐਸ ਅਤੇ ਜਿਕ ਕਾਰਨਰ ਬਣਾਏ ਗਏ ਹਨ ਜਿਥੋ ਛੋਟੇ ਬੱਚਿਆ ਨੂ ਤੀਬਰ ਦਸਤ ਲਗਣ ਉਪਰੰਤ ਓ ਆਰ ਐਸ ਅਤੇ ਜਿਕ ਦੇ ਗੋਲੀਆ ਅਤੇ ਪੈਕਟ ਬਿਲਕੁਲ ਮੁਫਤ ਮਿਲਣਗੇ ਅਤੇ ਬੱਚੇ ਦੇ ਇਲਾਜ ਲਈ ਸਹਾਈ ਹੋਣਗੇ। ਇਸ ਮੌਕੇ ਡਾ. ਅਸ਼ੋਕ ਕੁਮਾਰ ਜਿਲਾ ਟੀਕਾਕਰਨ ਅਫਸਰ ਨੇ ਦਸਿਆ ਕਿ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਦਸਤ ਮੌਤ ਦਾ ਤੀਜਾ ਸਭ ਤੋਂ ਆਮ ਕਾਰਨ ਹੈ ਜੋ ਜਾਗਰੂਕਤਾ ਦੀ ਮੰਗ ਕਰਦਾ ਹੈ, ਕਿਉਂਕਿ ਦਸਤ ਦਾ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ ਇਸ ਲਈ ਭਾਰਤ ਸਰਕਾਰ ਵਲੋਂ ਪਿਛਲੇ 06 ਸਾਲਾਂ ਤੋਂ ਇਹ ਵਿਸ਼ੇਸ਼ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ।

ਡਾ. ਸਿੰਗਲਾ ਨੇ ਦੱਸਿਆ ਕਿ ਇਸ ਮਕਸਦ ਨੂੰ ਪੂਰਾ ਕਰਨ ਲਈ ਘਰ-ਘਰ ਵਿਚ ਜਿੱਥੇ 0 ਤੋ 5 ਸਾਲ ਤੋਂ ਛੋਟੇ ਬੱਚੇ ਹਨ, ਨੂੰ ਆਸ਼ਾ ਵਲੋਂ ਓਆਰਐਸ ਦੇ ਪੈਕਟ ਮੁਫਤ ਵੰਡੇ ਜਾਣਗੇ ਅਤੇ ਦਸਤ ਹੋਣ ਦੀ ਹਾਲਤ ਵਿਚ ਜਿੰਕ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਆਸ਼ਾ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਓਆਰਐਸ ਬਣਾਉਣ ਦੀ ਵਿਧੀ ਬਾਰੇ ਤੇ ਇਸਤੇਮਾਲ ਕਰਨ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਸਮੂਹ ਐਸ ਐਮ ਓ ਅਤੇ ਜਿਲਾਮੀਡੀਆ ਕੋਆਰਡੀਨੇਟਰ ਅਮਿ੍ਰਤ ਸ਼ਰਮਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here