ਪੰਜਾਬੀ ਟੈਲੀਫਿਲਮ “ਸਕੂਟਰ ਆਲੇ” 2 ਜੁਲਾਈ ਨੂੰ ਹੋਣ ਜਾ ਰਹੀ ਹੈ ਰਿਲੀਜ਼

0
52
ਪੰਜਾਬੀ ਟੈਲੀਫਿਲਮ "ਸਕੂਟਰ ਆਲੇ" 2 ਜੁਲਾਈ ਨੂੰ ਹੋਣ ਜਾ ਰਹੀ ਹੈ ਰਿਲੀਜ਼

PLCTV:-

PLCTV:- (ਫਿਲਮ ਤੇ ਸੰਗੀਤ ਪ੍ਰਤੀਨਿਧ) ਪਿਕਸ ਲਾਈਫ ਇੰਟਰਨੈਸਨਲ ਪਰਾਈਵੇਟ ਲਿਮਟਿਡ ਵੱਲੋਂ ਬਣਾਈ ਗਈ ਟੈਲੀ ਫਿਲਮ “ਸਕੂਟਰ ਆਲੇ” 2 ਜੁਲਾਈ 2022 ਨੂੰ ਲੋਕ ਅਰਪਣ ਹੋਣ ਜਾ ਰਹੀ ਹੈ। ਬਹੁਤ ਹੀ ਤੰਦਰੁਸਤ ਕਾਮੇਡੀ ਤੇ ਪਰਿਵਾਰ ਵਿੱਚ ਬੈਠ ਕੇ ਇਕੱਠਿਆਂ ਹੱਸਣ ਤੇ ਸਮਾਜਿਕ ਸੁਨੇਹਾ ਝੋਲੀ ਪਾਉਣ ਵਾਲੀ ਫਿਲਮ ਹੈ “ਸਕੂਟਰ ਵਾਲੇ”। ਅਸੀਂ ਸਮੂਹ ਪੰਜਾਬੀਆਂ ਨੂੰ ਗੁਜਾਰਿਸ਼ ਕਰਦੇ ਹਾਂ ਕਿ ਆਪੋ ਆਪਣੀ ਜਿ਼ੰਦਗੀ ਦਾ ਕੀਮਤੀ ਸਮਾਂ ਇਸ ਫਿਲਮ ਨੂੰ ਦੇਖਣ ਲੇਖੇ ਵੀ ਲਾਉਣ ਤਾਂ ਜੋ ਇਸ ਤਰ੍ਹਾਂ ਦੀਆਂ ਪਰਿਵਾਰਕ ਫਿਲਮਾਂ ਬਣਾਉਣ ਵਾਲੀਆਂ ਟੀਮਾਂ ਨੂੰ ਹੌਸਲਾ ਮਿਲੇ।

ਉਕਤ ਵਿਚਾਰਾਂ ਦਾ ਪ੍ਰਗਟਾਵਾ ਇਸ ਪ੍ਰਤੀਨਿਧ ਨਾਲ ਕਰਦਿਆਂ ਫਿਲਮ ਦੇ ਡਾਇਰੈਕਟਰ ਆਰ ਘਾਲੀ ਜੀ ਨੇ ਕੀਤਾ। ਉਹਨਾਂ ਦੱਸਿਆ ਕਿ ਇਹ ਫਿਲਮ ਗੁਰਜੰਟ ਭੁੱਲਰ ਵੱਲੋ ਬੜੀ ਰੂਹ ਨਾਲ ਲਿਖੀ ਗਈ ਹੈ ਤੇ ਪਰੋਡਿਊਸ ਕੀਤੀ ਹੈ। ਅਮਰੀਕ ਸਿੰਘ ਸੰਧੂ, ਗੁਰਜੰਟ ਭੁੱਲਰ, ਪਲਪਰੀਤ, ਬਲਵੰਤ ਸਿੰਘ ਹੋਰਾਂ ਤੇ ਐਗਜੈਕਿਟਵ ਪਰੋਡਿਊਸਰ ਹਨ ਅਮਰੀਕ ਸਿੰਘ ਸੰਧੂ (ਮੁੱਦਕਾ)। ਫਿਲਮ ਵਿੱਚ ਗੁਰਜੰਟ ਭੁੱਲਰ, ਪਾਲਪ੍ਰੀਤ, ਬਲਵੰਤ, ਰਾਜਦੀਪ ਭੁੱਲਰ, ਹਰਪ੍ਰੀਤ ਬੈਰਾਗੀ, ਭੋਲਾ ਮਹਿੰਮਾ, ਭਿੰਦਰ ਆਦਿ ਵੱਲੋਂ ਬਹੁਤ ਹੀ ਜਿੰਮੇਵਾਰੀ ਨਾਲ ਅਦਾਕਾਰੀ ਕੀਤੀ ਗਈ ਹੈ।

ਇਸ ਸੰਬੰਧੀ ਪੰਜ ਦਰਿਆ ਯੂਕੇ ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਅਤੇ ਪੀਬੀ ਨਿਊਜ ਯੂ ਐੱਸ ਏ ਦੇ ਸੰਪਾਦਕ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਨੇ ਕਿਹਾ ਕਿ ਇਸ ਟੀਮ ਨਾਲ ਸੰਬੰਧਤ ਸਾਰੇ ਸੱਜਣਾਂ ਦੇ ਵਾਕਫ ਹੋਣ ਕਾਰਨ ਬੜੀ ਨੇਕਦਿਲੀ ਨਾਲ ਕਹਿ ਸਕਦੇ ਹਾਂ ਕਿ ਸਮਾਜ ਨੂੰਗਲਤ ਲੀਹ ‘ਤੇ ਤੋਰਨ ਵਾਲਾ ਕਾਰਜ ਇਸ ਟੀਮ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਸਮੂਹ ਟੀਮ ਮੈਂਬਰ ਹੁਣ ਤੱਕ ਸਮਾਜ ਦੀ ਝੋਲੀ ਉਸਾਰੂ ਕਾਰਜ ਹੀ ਪਾਉਂਦੇ ਆਏ ਹਨ ਤੇ ਭਵਿੱਖ ਵਿੱਚ ਵੀ ਅਜਿਹੇ ਉਸਾਰੂ ਕਾਰਜਾਂ ਦੀ ਉਮੀਦ ਕਰਦੇ ਰਹਾਂਗੇ,ਖੁਰਮੀ ਅਤੇ ਮਾਛੀਕੇ ਵੱਲੋਂ ਇਸ ਪ੍ਰਾਜੈਕਟ ਦੇ ਮੀਡੀਆ ਪਾਰਟਨਰ ਬਣਨ ਦੇ ਮਾਣ ਦਾ ਜਿ਼ਕਰ ਕਰਦਿਆਂ ਕਿਹਾ ਕਿ ਦੋਵੇਂ ਅਦਾਰੇ ਅਕਸਰ ਹੀ ਅਜਿਹੇ ਕਾਰਜਾਂ ਦੇ ਨਾਲ ਡਟ ਕੇ ਖੜ੍ਹਦੇ ਆਏ ਹਨ ਤੇ ਇਹ ਸਾਂਝ ਹਮੇਸ਼ਾ ਬਰਕਾਰ ਰਹੇਗੀ। ਉਹਨਾਂ ਡਾਇਰੈਕਟਰ ਆਰ ਘਾਲੀ, ਲੇਖਕ ਗੁਰਜੰਟ ਭੁੱਲਰ ਸਮੇਤ ਸਮੂਹ ਅਦਾਕਾਰਾਂ ਨੂੰ ਵੀ ਹਾਰਦਿਕ ਵਧਾਈ ਪੇਸ਼ ਕੀਤੀ।

LEAVE A REPLY

Please enter your comment!
Please enter your name here