ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਅੰਗਹੀਣ ਮਿਹਲਾ ਸਮੇਤ ਦੋ ਨੂੰ ਵੀਲਚੇਅਰ ਕੀਤੀ ਭੇਂਟ

0
15
ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਅੰਗਹੀਣ ਮਿਹਲਾ ਸਮੇਤ ਦੋ ਨੂੰ ਵੀਲਚੇਅਰ ਕੀਤੀ ਭੇਂਟ

PLCTV:-


ਮੋਗਾ, 29 ਜੂਨ (ਅਮਜਦ ਖ਼ਾਨ):- ਮੋਗਾ ਦੇ ਸਹੀਦੀ ਪਾਰਕ ਵਿੱਚ ਬੁੱਧਵਾਰ ਨੂੰ ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਪੋਲੀਓ ਤੋਂ ਪੀੜਤ ਔਰਤ ਅਤੇ ਚੰਦਨਵਾ ਦੇ ਰਹਿਣ ਵਾਲੇ ਇੱਕ ਅੰਗਹੀਣ ਵਿਅਕਤੀ ਨੂੰ ਟਰਾਈਸਾਈਕਲ ਭੇਂਟ ਕੀਤੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਗਗਨਦੀਪ ਗਰਗ, ਸਕੱਤਰ ਸਚਿਨ ਗੋਇਲ, ਕੈਸੀਅਰ ਸੁਭਾਸ ਬਾਂਸਲ, ਸਾਬਕਾ ਪ੍ਰਧਾਨ ਅਸੀਸ ਅਗਰਵਾਲ, ਅਮਨ ਸਿੰਗਲਾ, ਪਵਨ ਸਿੰਗਲਾ, ਸਿਧਾਰਥ ਮਹਾਜਨ, ਵਿਨੀਤ ਗਰਗ, ਅਸਵਨੀ ਬਾਂਸਲ, ਪਰਸੋਤਮ ਸਰਮਾ, ਅਮੋਲ ਸੂਦ, ਕਪਿਲ ਦੇਵ, ਸੂਰਜ ਮਿੱਤਲ ਤੋਂ ਇਲਾਵਾਹੋਰ ਵੀ ਮੈਂਬਰ ਹਾਜਰ ਸਨ।

ਇਸ ਮੋਕੇ ਕਲਬ ਦੇ ਆਗੂਆ ਨੇ ਕਿਹਾ ਕਿ ਪੀੜਿਤ ਪਰਿਵਾਰਾ ਵਲੋ ਕਲਬ ਨੂੰ ਅਰਜੀ ਦਿੱਤੀ ਗਈ ਸੀ ਦੋਵੇਂ ਲੰਬੇ ਸਮੇਂ ਤੋਂ ਤੁਰਨ ਤੋਂ ਅਸਮਰੱਥ ਸਨ ਉਨ੍ਹਾਂ ਨੂੰ ਇੱਕ ਥਾ ਤੋ ਦੂਜੀ ਥਾ ਜਾਣ ਲਈ ਵੀਲ੍ਹਚੇਅਰ ਦੀ ਲੋੜ ਹੈ। ਕਲੱਬ ਵੱਲੋਂ ਤੁਰੰਤ ਫੈਸਲਾ ਲੈਂਦਿਆਂ ਦੋਵਾਂ ਨੂੰ ਦੋ ਵੱਖ-ਵੱਖ ਵ੍ਹੀਲਚੇਅਰਾਂ ਦਿੱਤੀਆਂ ਗਈਆਂ ਹਨ ਉਕਤ ਵ੍ਹੀਲ ਚੇਅਰ ਪ੍ਰਾਪਤ ਕਰਨ ਵਾਲੇ ਪੀੜਤ ਰਣਜੀਤ ਸਿੰਘ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਪੋਲੀਓ ਤੋਂ ਪੀੜਤ ਹੈ ਉਸ ਨੂੰ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ, ਅੱਜ ਕਲੱਬ ਨੇ ਉਸ ਦੀ ਮਦਦ ਕੀਤੀ ਹੈ,ਇਸ ਵ੍ਹੀਲਚੇਅਰ ਰਾਹੀਂ ਉਹ ਹੁਣ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੀ ਹੈ।

LEAVE A REPLY

Please enter your comment!
Please enter your name here