NEW MUMBAI,(PLCTV):- ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ (Mukesh Ambani) ਦੀ ਧੀ ਈਸ਼ਾ ਨੂੰ ਰਿਲਾਇੰਸ ਰਿਟੇਲ (Reliance Retail) ਦੀ ਵਾਗਡੋਰ ਸੌਂਪੀ ਜਾ ਰਹੀ ਹੈ,ਉਹ ਰਿਟੇਲ ਕਾਰੋਬਾਰ ਦੀ ਚੇਅਰਮੈਨ ਹੋਵੇਗੀ,ਇੱਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ,ਦੋ ਦਿਨ ਪਹਿਲਾਂ 27 ਜੂਨ ਨੂੰ Jio ਦੀ ਬੋਰਡ ਮੀਟਿੰਗ (Board Meeting) ਵਿੱਚ ਆਕਾਸ਼ ਅੰਬਾਨੀ ਨੂੰ ਜੀਓ ਇਨਫੋਕਾਮ ਲਿਮਟਿਡ (Jio Infocomm Ltd.) ਦੇ ਬੋਰਡ ਨੇ ਚੇਅਰਮੈਨ ਨਿਯੁਕਤ ਕੀਤਾ ਸੀ,ਇਨ੍ਹਾਂ ਨਿਯੁਕਤੀਆਂ ਤੋਂ ਸਪੱਸ਼ਟ ਹੈ ਕਿ ਮੁਕੇਸ਼ ਅੰਬਾਨੀ (Mukesh Ambani) ਹੁਣ ਆਪਣਾ ਸਾਮਰਾਜ ਅਗਲੀ ਪੀੜ੍ਹੀ ਨੂੰ ਸੌਂਪਣ ਦੀ ਯੋਜਨਾ ‘ਤੇ ਤੇਜ਼ੀ ਨਾਲ ਕੰਮ ਕਰ ਰਹੇ ਹਨ।
