
UDAIPUR,(PLCTV):- ਰਾਜਸਥਾਨ (Rajasthan) ਦੇ ਉਦੈਪੁਰ (Udaipur) ‘ਚ ਦਰਜ਼ੀ ਕਨ੍ਹਈਆ ਲਾਲ (Tailor Kanhaiya Lal) ਦੀ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਪੂਰੇ ਦੇਸ਼ ‘ਚ ਹੜਕੰਪ ਮਚ ਗਿਆ ਹੈ,ਦੇਸ਼ ਦੀਆਂ ਸਿਆਸੀ ਪਾਰਟੀਆਂ ਅਤੇ ਧਾਰਮਿਕ ਜਥੇਬੰਦੀਆਂ ਵੀ ਇਸ ਘਟਨਾ ਦੀ ਨਿੰਦਾ ਕਰ ਰਹੀਆਂ ਹਨ,ਇਸ ਦੌਰਾਨ ਭਾਜਪਾ ਦੇ ਮੁਅੱਤਲ ਆਗੂ ਨਵੀਨ ਕੁਮਾਰ ਜਿੰਦਲ (Suspended leader Naveen Kumar Jindal) ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ,ਸਾਬਕਾ ਭਾਜਪਾ ਨੇਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੀਆਂ ਤਿੰਨ ਮੇਲ ਆਈਆਂ ਹਨ,ਇਸ ਮੇਲ ਦੇ ਨਾਲ ਉਦੈਪੁਰ (Udaipur) ਵਿੱਚ ਹੋਏ ਕਤਲ ਦੀ ਵੀਡੀਓ (Video) ਵੀ ਅਟੈਚ (Attach) ਕਰਕੇ ਜਿੰਦਲ ਨੂੰ ਭੇਜੀ ਗਈ ਹੈ,ਧਮਕੀ ਭਰੇ ਮੇਲ ਵਿੱਚ ਜਿੰਦਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਵੀ ਇਸੇ ਤਰ੍ਹਾਂ ਸਿਰ ਕਲਮ ਕਰਨ ਦੀ ਧਮਕੀ ਦਿੱਤੀ ਗਈ ਹੈ,ਨਵੀਨ ਜਿੰਦਲ ਨੇ PCR ਨੂੰ ਇਸ ਧਮਕੀ ਦੀ ਜਾਣਕਾਰੀ ਦਿੰਦੇ ਹੋਏ ਦਿੱਲੀ ਪੁਲਿਸ ਕਮਿਸ਼ਨਰ (Delhi Police Commissioner) ਤੋਂ ਇਸ ਦਾ ਨੋਟਿਸ ਲੈ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
