ਪੰਜਾਬ ‘ਚ ਭਲਕੇ ਦਸਤਕ ਦੇਵੇਗਾ ਮੌਨਸੂਨ ! ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ ਅਲਰਟ ਜਾਰੀ

0
41
ਪੰਜਾਬ ‘ਚ ਭਲਕੇ ਦਸਤਕ ਦੇਵੇਗਾ ਮੌਨਸੂਨ ! ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ ਅਲਰਟ ਜਾਰੀ

PLCTV:-

CHANDIGARH,(PLCTV):- ਮੰਗਲਵਾਰ ਨੂੰ ਗਰਮੀ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰ ਦਿੱਤਾ ਸੀ,0-ਜਿਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 44 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ,ਉੱਥੇ ਹੀ ਦੂਜੇ ਪਾਸੇ ਮੌਸਮ ਕੇਂਦਰ ਚੰਡੀਗੜ੍ਹ (Weather Center Chandigarh) ਦੀ ਭਵਿੱਖਬਾਣੀ ਮੁਤਾਬਕ ਬੁੱਧਵਾਰ ਨੂੰ ਪੰਜਾਬ ਵਿੱਚ ਪ੍ਰੀ-ਮਾਨਸੂਨ ਮੀਂਹ (Pre-Monsoon Rains) ਪੈਣ ਦੀ ਸੰਭਾਵਨਾ ਹੈ,ਜੂਨ ਮੌਨਸੂਨ ਪੰਜਾਬ ਵਿੱਚ ਦਸਤਕ ਦੇ ਸਕਦਾ ਹੈ,ਜੇ 30 ਜੂਨ ਨੂੰ ਮਾਨਸੂਨ ਨਹੀਂ ਆਉਂਦਾ ਤਾਂ ਪਹਿਲੀ ਜੁਲਾਈ ਨੂੰ ਇਸ ਦਾ ਆਉਣਾ ਤੈਅ ਮੰਨਿਆ ਜਾ ਰਿਹਾ ਹੈ,ਮੌਸਮ ਕੇਂਦਰ ਚੰਡੀਗਡ਼੍ਹ (Weather Center Chandigarh) ਦੇ ਨਿਰਦੇਸ਼ ਡਾ. ਮਨਮੋਹਨ ਸਿੰਘ (Instructions Dr. Manmohan Singh) ਨੇ ਦੱਸਿਆ ਕਿ Punjab, Haryana ਤੇ Chandigarh ਦੇ ਕੁਝ ਇਲਾਕਿਆਂ ਵਿੱਚ 30 ਜੂਨ ਤੋਂ 1 ਜੁਲਾਈ ਦੌਰਾਨ ਮਾਨਸੂਨ ਦੇ ਅੱਗੇ ਵਧਣ ਦੇ ਅਨੁਕੂਲ ਹਾਲਾਤ ਹਨ,ਅਗਲੇ 24 ਤੋਂ 36 ਘੰਟਿਆਂ ਦੌਰਾਨ ਚੰਡੀਗਡ਼੍ਹ ਸਮੇਤ ਪੰਜਾਬ ਤੇ ਹਰਿਆਣੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ,ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਗਰਮੀ ਤੋਂ ਜਲਦੀ ਹੀ ਰਾਹਤ ਮਿਲਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here