Tragic Accident In Texas: ਡੌਂਕੀ ਲਗਾ ਕੇ USA ਪਹੁੰਚੇ 46 ਲੋਕਾਂ ਦੀ ਮੌਤ,ਟਰੱਕ ਵਿੱਚ 100 ਤੋਂ ਵੱਧ ਲੋਕ ਸਵਾਰ ਸਨ

0
25
46 killed, more than 100 in truck
Tragic Accident In Texas ਡੌਂਕੀ ਲਗਾ ਕੇ USA ਪਹੁੰਚੇ 46 ਲੋਕਾਂ ਦੀ ਮੌਤ,ਟਰੱਕ ਵਿੱਚ 100 ਤੋਂ ਵੱਧ ਲੋਕ ਸਵਾਰ ਸਨ

PLCTV:-

TEXAS,(PLCTV):- Tragic Accident In Texas: USA ਦੇ Texas ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ,ਟੈਕਸਾਸ (Texas) ਵਿੱਚ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ (Truck) ਵਿੱਚੋਂ 46 ਲੋਕਾਂ ਦੀਆਂ ਲਾਸ਼ਾਂ ਮਿਲੀਆਂ,ਟਰੱਕ (Truck) ਵਿੱਚ 100 ਤੋਂ ਵੱਧ ਲੋਕ ਸਵਾਰ ਸਨ,ਜਾਣਕਾਰੀ ਮੁਤਾਬਕ 16 ਲੋਕਾਂ ਨੂੰ ਹਸਪਤਾਲ (Hospital) ਵਿੱਚ ਭਰਤੀ ਕਰਵਾਇਆ ਗਿਆ ਹੈ,ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ,ਇਨ੍ਹਾਂ ਵਿੱਚ 4 ਬੱਚੇ ਵੀ ਸ਼ਾਮਿਲ ਹਨ,ਜਦੋਂ Police Team ਨੇ ਮੌਕੇ ‘ਤੇ ਪਹੁੰਚ ਕੇ ਇਨ੍ਹਾਂ ਨੂੰ ਬਾਹਰ ਕੱਢਿਆ ਤਾਂ ਉਨ੍ਹਾਂ ਦੀ ਚਮੜੀ ਗਰਮ ਸੀ,ਅੱਤ ਦੀ ਗਰਮੀ ਕਾਰਨ ਟਰੱਕ (Truck) ਦੇ ਕੰਟੇਨਰ (Container) ਦਾ ਤਾਪਮਾਨ ਵਧ ਗਿਆ ਅਤੇ ਲੋਕ ਹੀਟ ਸਟ੍ਰੋਕ (Heat stroke) ਦਾ ਸ਼ਿਕਾਰ ਹੋ ਗਏ,ਇਹ 18 ਪਹੀਆਂ ਵਾਲਾ Truck Texas ਦੇ ਸੈਨ ਐਂਟੋਨੀਓ ਸ਼ਹਿਰ (City of San Antonio) ਤੋਂ ਮਿਲਿਆ ਹੈ,ਇਸ ਰਾਹੀਂ ਗੈਰ-ਕਾਨੂੰਨੀ ਢੰਗ (Illegal Methods) ਨਾਲ ਬਾਰਡਰ (Border) ਪਾਰ ਕਰਵਾਇਆ ਜਾ ਰਿਹਾ ਸੀ।

ਸੈਨ ਐਂਟੋਨੀਓ ਸ਼ਹਿਰ ਟੈਕਸਾਸ-ਮੈਕਸੀਕੋ ਸਰਹੱਦ (City of San Antonio On The Texas-Mexico Border) ਤੋਂ ਲਗਭਗ 250 ਕਿਲੋਮੀਟਰ ਦੂਰ ਹੈ,ਫਾਇਰ ਸਰਵਿਸ (Fire Service) ਦੇ ਅਧਿਕਾਰੀ ਮੁਤਾਬਕ ਟਰੱਕ ਕੰਟੇਨਰ (Tractor-Trailer) ਦੇ ਦਰਵਾਜ਼ੇ ਅੱਧੇ ਖੁੱਲ੍ਹੇ ਹੋਏ ਸਨ।ਇਸ ਦੇ ਅੰਦਰ ਹਵਾਦਾਰੀ ਲਈ ਕੋਈ ਥਾਂ ਨਹੀਂ ਸੀ ਅਤੇ ਕੰਟੇਨਰ (Container) ਵਿੱਚ ਪਾਣੀ ਦੀ ਕੋਈ ਸਹੂਲਤ ਨਹੀਂ ਸੀ,ਇਸ ਹਾਦਸੇ ਵਿੱਚ 3 ਪੀੜਤਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ,ਸੋਮਵਾਰ ਨੂੰ ਇੱਥੇ ਤਾਪਮਾਨ 39.4 ਡਿਗਰੀ ਸੈਲਸੀਅਸ ਸੀ,ਮੈਕਸੀਕੋ (Mexico) ਦੇ ਵਿਦੇਸ਼ ਮੰਤਰੀ ਮਾਰਸੇਲੋ ਐਬਰਾਡ (Foreign Minister Marcelo Abrad) ਨੇ ਦੱਸਿਆ ਕਿ ਪੀੜਤਾਂ ਦੀ ਨਾਗਰਿਕਤਾ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਨਹੀਂ ਹੈ,ਉਨ੍ਹਾਂ ਦੀ ਪਛਾਣ ਕਰਨ ਲਈ ਦੂਤਘਰ (Embassy) ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਹਨ।

LEAVE A REPLY

Please enter your comment!
Please enter your name here