ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਸ਼ਗਨਪ੍ਰੀਤ ਨੇ ਹਾਈਕੋਰਟ ‘ਚ ਪਾਈ ਪਟੀਸ਼ਨ, ਦੱਸਿਆ ਜਾਨ ਦਾ ਖਤਰਾ

0
19
Shagunpreet, close to Punjabi singer Sidhu Musewala, files petition in High Court
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਸ਼ਗਨਪ੍ਰੀਤ ਨੇ ਹਾਈਕੋਰਟ 'ਚ ਪਾਈ ਪਟੀਸ਼ਨ, ਦੱਸਿਆ ਜਾਨ ਦਾ ਖਤਰਾ

PLCTV:-

Mohali MOHALI,(PLCTV):- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੇ ਕਰੀਬੀ ਸ਼ਗਨਪ੍ਰੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਪਹੁੰਚ ਕੀਤੀ ਹੈ,ਖ਼ੁਦ ਨੂੰ ਸਿੱਧੂ ਮੂਸੇਵਾਲਾ ਦਾ ਮੈਨੇਜਰ ਦੱਸਦਿਆਂ ਸ਼ਗਨਪ੍ਰੀਤ ਨੇ ਹਾਈ ਕੋਰਟ (High Court) ਵਿਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਹਨ,ਸ਼ਗਨਪ੍ਰੀਤ ਨੇ ਅਕਾਲੀ ਆਗੂ ਵਿੱਕੀ ਮਿੱਡੂਖੇੜਾ (Akali Leader Vicky Midukhera) ਦੇ ਕਤਲ ਕੇਸ ਵਿਚ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ,ਇਸ ਦੇ ਨਾਲ ਹੀ ਸ਼ਗਨਪ੍ਰੀਤ ਨੇ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ (Gangster Lawrence And Goal) ਤੋਂ ਜਾਨ ਨੂੰ ਖ਼ਤਰਾ ਦੱਸਿਆ ਹੈ,ਉਸ ਨੇ ਹਾਈ ਕੋਰਟ (Delhi Police) ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਮੁਹਾਲੀ ਆਉਂਦੇ ਹਨ ਤਾਂ ਉਨ੍ਹਾਂ ਨੂੰ ਹਵਾਈ ਅੱਡੇ (Airport) ਤੋਂ ਨਿਰਧਾਰਤ ਥਾਂ ’ਤੇ ਜਾਣ ਲਈ ਸੁਰੱਖਿਆ ਮੁਹੱਈਆ ਕਰਵਾਈ ਜਾਵੇ,ਇਨ੍ਹਾਂ ਪਟੀਸ਼ਨਾਂ ‘ਤੇ ਜਲਦ ਸੁਣਵਾਈ ਹੋਣ ਦੀ ਸੰਭਾਵਨਾ ਹੈ,ਸ਼ਗਨਪ੍ਰੀਤ ਸਿੱਧੂ ਮੂਸੇਵਾਲਾ (Sidhu Moosewala) ਦਾ ਕਰੀਬੀ ਹੈ,ਉਹ ਪਹਿਲਾਂ ਮੂਸੇਵਾਲਾ ਕੋਲ ਰਹਿੰਦਾ ਸੀ,ਸਿੱਧੂ ਮੂਸੇਵਾਲਾ (Sidhu Moosewala) ਦੇ ਸਾਰੇ ਸ਼ੋਅ ਡੀਲ ਕਰਦਾ ਸੀ,ਹਾਲਾਂਕਿ ਪਿਛਲੇ ਸਾਲ ਅਗਸਤ ਵਿਚ ਮੋਹਾਲੀ (Mohali) ਵਿਚ ਮਿੱਡੂਖੇੜਾ ਦੇ ਕਤਲ ਵਿਚ ਉਸ ਦਾ ਨਾਮ ਆਇਆ,ਉਦੋਂ ਕਿਹਾ ਗਿਆ ਸੀ ਕਿ ਦਿੱਲੀ ਪੁਲਿਸ (Delhi Police) ਦੀ ਜਾਂਚ ਵਿਚ ਉਸ ਦਾ ਸਬੰਧ ਮਿੱਡੂਖੇੜਾ ਕਾਂਡ ਲਈ ਜ਼ਿੰਮੇਵਾਰ ਗੈਂਗਸਟਰ ਕੌਸ਼ਲ ਚੌਧਰੀ ਦੇ ਸ਼ਾਰਪ ਸ਼ੂਟਰਾਂ ਨਾਲ ਸੀ।

ਇਸ ਤੋਂ ਬਾਅਦ ਸ਼ਗਨਪ੍ਰੀਤ ਅਚਾਨਕ ਆਸਟ੍ਰੇਲੀਆ (Australia) ਚਲਾ ਗਿਆ,ਉਦੋਂ ਤੋਂ ਉਹ ਉੱਥੇ ਰਹਿ ਰਿਹਾ ਹੈ,ਸਿੱਧੂ ਮੂਸੇਵਾਲਾ (Sidhu Moosewala) ਨੂੰ ਮਾਰਨ ਵਾਲੇ ਲਾਰੈਂਸ ਗੈਂਗ (Lawrence Gang) ਨੂੰ ਇਹ ਵੀ ਸ਼ੱਕ ਹੈ ਕਿ ਸ਼ਗਨਪ੍ਰੀਤ ਨੂੰ ਆਸਟ੍ਰੇਲੀਆ (Australia) ਭੱਜਣ ਲਈ ਸਿੱਧੂ ਮੂਸੇਵਾਲਾ (Sidhu Moosewala) ਨੇ ਮਦਦ ਕੀਤੀ ਸੀ,ਇਹ ਵੀ ਸੰਭਾਵਨਾ ਹੈ ਕਿ ਇਸੇ ਦੁਸ਼ਮਣੀ ਕਾਰਨ ਲਾਰੈਂਸ ਗੈਂਗ (Lawrence Gang) ਨੇ ਸਿੱਧੂ ਮੂਸੇਵਾਲਾ (Sidhu Moosewala) ਦਾ ਕਤਲ ਕੀਤਾ ਸੀ,ਸ਼ਗਨਪ੍ਰੀਤ ‘ਤੇ ਹੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੇ ਹੀ ਵਿੱਕੀ ਮਿੱਡੂਖੇੜਾ (Vicky Midukhera) ਦਾ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਸੀ। 

LEAVE A REPLY

Please enter your comment!
Please enter your name here