ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਵੱਡੀ ਜਿੱਤ ਤੋਂ ਬਾਅਦ ਸੰਗਰੂਰ ਦੇ ਲੋਕਾਂ ਦਾ ਕੀਤਾ ਧੰਨਵਾਦ

0
66
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਵੱਡੀ ਜਿੱਤ ਤੋਂ ਬਾਅਦ ਸੰਗਰੂਰ ਦੇ ਲੋਕਾਂ ਦਾ ਕੀਤਾ ਧੰਨਵਾਦ
Shiromani Akali Dal Amritsar candidate Simranjit Singh Mann thanked the people of Sangrur after the landslide victory

PLCTV:-

DHURI,SANGRUR,(PLCTV):- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (Shiromani Akali Dal Amritsar) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ (Simranjit Singh Mann) ਨੇ ਜਿੱਤ ਹਾਸਿਲ ਕਰ ਲਈ ਹੈ,ਜੇਤੂ ਐਲਾਨੇ ਜਾਣ ਮਗਰੋਂ ਉਨ੍ਹਾਂ ਟਵੀਟ (Tweet) ਕਰਕੇ ਕਿਹਾ, “ਮੈਂ ਸੰਗਰੂਰ (Sangrur) ਦੇ ਵੋਟਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਪਾਰਲੀਮੈਂਟ (Parliament) ਵਿੱਚ ਆਪਣੇ ਨੁਮਾਇੰਦੇ ਵਜੋਂ ਚੁਣਿਆ,ਮੈਂ ਆਪਣੇ ਹਲਕੇ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਵਪਾਰੀਆਂ ਅਤੇ ਹਰ ਕਿਸੇ ਦੇ ਦੁੱਖਾਂ ਨੂੰ ਦੂਰ ਕਰਨ ਲਈ ਸਖ਼ਤ ਮਿਹਨਤ ਕਰਾਂਗਾ,”ਸਿਮਰਨਜੀਤ ਸਿੰਘ ਮਾਨ (Simranjit Singh Mann) ਦੀ ਜਿੱਤ ਨਾਲ ਸੰਗਰੂਰ (Sangrur) ਵਿੱਚ ਪੰਜਾਬ ਦੇ ਸੀ.ਐੱਮ. ਭਗਵੰਤ ਮਾਨ (CM of Punjab Bhagwant Mann) ਦਾ ਕਿਲ੍ਹਾ ਢਹਿ-ਢੇਰੀ ਹੋ ਗਿਆ।

Simranjit Mann thanks
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਵੱਡੀ ਜਿੱਤ ਤੋਂ ਬਾਅਦ ਸੰਗਰੂਰ ਦੇ ਲੋਕਾਂ ਦਾ ਕੀਤਾ ਧੰਨਵਾਦ

ਉਰਹ ਇਥੋਂ ਲਗਾਤਾਰ ਦੋ ਵਾਰ ਲੋਕ ਸਭਾ ਦੇ ਸਾਂਸਦ ਚੁਣੇ ਗਏ ਸਨ,ਹਾਲਾਂਕਿ ਹੁਣ ਉਹ ਇਸ ਸੀਟ ਨੂੰ ਬਚਾ ਨਹੀਂ ਸਕੇ,ਇਸ ਹਾਰ ਨਾਲ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ (Aam Aadmi Party) ਦਾ ਹੁਣ ਕੋਈ ਸਾਂਸਦ ਨਹੀਂ ਹੈ,ਕਰੀਬ 8100 ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਮਾਤ ਦਿੱਤੀ ਹੈ,ਚੋਣਾਂ ‘ਚ ਜਿੱਤ ਦੇ ਰੁਝਾਨ ਵੇਖਦਿਆਂ ਉਨ੍ਹਾਂ ਫੇਸਬੁੱਕ (Facebook) ‘ਤੇ ਲਿਖਿਆ- ‘ਧੰਨਵਾਦ ਸੰਗਰੂਰ (Sangrur) ਵਾਲਿਓ’।

LEAVE A REPLY

Please enter your comment!
Please enter your name here