
DHURI,SANGRUR,(PLCTV):- ਸੰਗਰੂਰ ਲੋਕ ਸਭਾ ਸੀਟਾਂ (Sangrur Lok Sabha Seats) ‘ਤੇ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ,ਵੋਟਾਂ ਦੇ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕਾ ਲੱਗਾ ਹੈ,ਸ਼ਹਿਰੀ ਇਲਾਕਿਆਂ ਵਿੱਚ ਆਮ ਆਦਮੀ ਪਾਰਟੀ (Aam Aadmi Party) ਅੱਗੇ ਹਨ ਜਦਕਿ ਦਿਹਾਤੀ ਇਲਾਕਿਆਂ ਵਿੱਚ ਸਿਮਨਰਜੀਤ ਸਿੰਘ ਮਾਨ (Simnarjit Singh Mann) ਅੱਗੇ ਹਨ,ਇਸ ਲਈ ਅਜੇ ਕੁਝ ਨਹੀਂ ਕਿਹਾ ਜਾ ਸਕਦਾ,ਆਮ ਆਦਮੀ ਪਾਰਟੀ ਤੇ ਸਿਮਨਰਜੀਤ ਸਿੰਘ ਮਾਨ (Simnarjit Singh Mann) ਵਿੱਚ ਕਾਂਟੇ ਦੀ ਟੱਕਰ ਵੇਖਣ ਨੂੰ ਮਿਲ ਰਹੀ ਹੈ,ਆਖਰੀ ਰਾਊਂਡ ਤੱਕ ਕੁਝ ਵੀ ਹੋ ਸਕਦਾ ਹੈ।
ਸੰਗਰੂਰ ਜ਼ਿਮਨੀ ਚੋਣਾਂ (Sangrur By-Elections) ਦੀਆਂ ਵੱਖ-ਵੱਖ ਸੀਟਾਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ,ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ (Shomani Akali Dal Amritsar) ਦੇ ਸਿਮਰਨਜੀਤ ਸਿੰਘ ਮਾਨ (Simranjit Singh Mann) ਨੇ ਲਗਾਤਾਰ ਆਪਣੀ ਲੀਡ ਬਣਾਈ ਹੋਈ ਹੈ,ਉਹ 3098 ਫਰਕ ਨਾਲ ਸਭ ਤੋਂ ਆਮ ਆਦਮੀ ਪਾਰਟੀ (Aam Aadmi Party) ਤੋਂ ਅੱਗੇ ਚੱਲ ਰਹੇ ਹਨ,ਦੂਜੇ ਨੰਬਰ ‘ਤੇ ‘ਆਪ’ ਦੇ ਗੁਰਮੇਲ ਸਿੰਘ, ਤੀਜੇ ‘ਤੇ ਕਾਂਗਰਸ ਦੇ ਦਲਵੀਰ ਗੋਲਡੀ, ਚੌਥੇ ਨੰਬਰ ‘ਤੇ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਤੇ ਪੰਜਵੇਂ ਨੰਬਰ ‘ਤੇ ਅਕਾਲੀ ਦਲ (Akali Dal) ਦੀ ਕਮਲਦੀਪ ਕੌਰ ਰਾਜੋਆਣਾ (Kamaldeep Kaur Rajoana) ਹੈ,ਹੁਣ ਤੱਕ 4 ਲੱਖ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ,ਜਦਕਿ 3 ਲੱਖ ਵੋਟਾਂ ਦੀ ਗਿਣਤੀ ਹੋਣੀ ਅਜੇ ਬਾਕੀ ਹੈ।
ਹੁਣ ਤੱਕ 27ਵੇਂ ਰਾਊਂਡ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ,ਇਨ੍ਹਾਂ ਵਿੱਚ ਸਿਮਰਨਜੀਤ ਮਾਨ ਨੂੰ 1,73,480 ਵੋਟਾਂ ਪਈਆਂ ਹਨ, ਜਦਕਿ ਦੂਜੇ ਨੰਬਰ ‘ਤੇ ‘ਆਪ’ ਦੇ ਗੁਰਮੇਲ ਸਿੰਘ ਨੂੰ 1,70,382 ਵੋਟਾਂ ਪਈਆਂ ਹਨ,ਉਥੇ ਹੀ ਕਾਂਗਰਸ ਦੇ ਦਲਵੀਰ ਗੋਲਡੀ ਨੂੰ 55,442 ਵੋਟਾਂ, BJP ਦੇ ਕੇਵਲ ਢਿੱਲੋਂ ਨੂੰ 44,733 ਵੋਟਾਂ ਅਤੇ ਬੀਬੀ ਕਮਲਦੀਪ ਰਾਜੋਆਣਾ (Bibi Kamaldeep Rajoana) ਨੂੰ ਪਈਆਂ 29,963 ਵੋਟਾਂ ਪਈਆਂ ਹਨ।
