ਪਿੰਡ ਦੌਲਤਪੁਰਾ ਨੀਵਾਂ ਵਿਖੇ 10 ਦਿਨਾਂ ਆਚਾਰ,ਮੁਰੱਬੇ,ਪਾਪੜ ਤਿਆਰ ਕਰਨ ਸਬੰਧੀ

0
156
10 days at village Daulatpura Niwan for making pickles, jams, papads Camp continues
ਪਿੰਡ ਦੌਲਤਪੁਰਾ ਨੀਵਾਂ ਵਿਖੇ 10 ਦਿਨਾਂ ਆਚਾਰ,ਮੁਰੱਬੇ,ਪਾਪੜ ਤਿਆਰ ਕਰਨ ਸਬੰਧੀ

PLC Tv:-

ਮੋਗਾ, 26 ਜੂਨ (PLC Tv) :- ਪੰਜਾਬ ਐਂਡ ਸਿੰਧ ਬੈਂਕ ਦਿਹਾਤੀ ਸਿਖਲਾਈ ਸੰਸਥਾ,ਦੁੱਨੇਕੇ ਵੱਲੋਂ ਪਿੰਡ ਦੌਲਤਪੁਰਾ ਨੀਵਾਂ ਦੇ ਗੁਰਦੁਆਰਾ ਬਾਬਾ ਮਹਿੰਗਾ ਸਿੰਘ ਵਿਖੇ ਪਿੰਡ ਦੇ ਵਿਦਿਆਰਥੀ ਭਲਾਈ ਗਰੁੱਪ ਦੇ ਸਹਿਯੋਗ ਨਾਲ ਪਿੰਡ ਦੀਆਂ 18 ਤੋਂ 45 ਸਾਲ ਉਮਰ ਦੀਆਂ ਔਰਤਾਂ ਲਈ ਆਚਾਰ,ਮੁਰੱਬੇ,ਪਾਪੜ,ਮਸਾਲੇ ਆਦਿ ਤਿਆਰ ਕਰਨ ਸਬੰਧੀ 10 ਦਿਨਾਂ ਮੁਫ਼ਤ ਸਿਖਲਾਈ ਕੈਂਪ ਆਰਸੇਟੀ ਦੇ ਡਾਇਰੈਕਟਰ ਗੌਰਵ ਕੁਮਾਰ ਦੀ ਅਗਵਾਈ ਹੇਠ ਜਾਰੀ ਹੈ। ਗਰੁੱਪ ਦੇ ਸੰਸਥਾਪਕ ਪ੍ਰੋ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਤੋਂ ਬਾਅਦ ਔਰਤਾਂ ਨੂੰ ਆਚਾਰ, ਮੁਰੱਬੇ, ਪਾਪੜ ਤਿਆਰ ਕਰਨ ਦਾ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਕੈਂਪ ਦੌਰਾਨ ਟਰੇਨਰ ਸੁਨੀਤਾ ਨੇ ਲਸਣ,ਮਿਰਚ,ਨਿੰਬੂ ਦਾ ਆਚਾਰ ਅਤੇ ਲੱਸੀ ਦਾ ਮਸਾਲਾ ਤਿਆਰ ਕਰਨ ਦਾ ਢੰਗ ਸਿਖਾਇਆ।

ਔਰਤਾਂ ਵਿੱਚ ਸਵੈ-ਵਿਸ਼ਵਾਸ਼ ਅਤੇ ਇਕਾਗਰਤਾ ਬਣਾਉਣ ਲਈ ਆਰਸੇਟੀ ਦੇ ਕੋਰਸ ਕੋਆਰਡੀਨੇਟਰ ਜਗਦੀਪ ਸਿੰਘ ਅਤੇ ਬੇਅੰਤ ਕੌਰ ਵੱਲੋਂ ਵੱਖ-ਵੱਖ ਐਕਟੀਵਿਟੀਜ਼ ਅਤੇ ਗੇਮਾਂ ਵੀ ਕਰਵਾਈਆਂ ਗਈਆਂ। ਕੈਂਪ ਦੌਰਾਨ ਡਾ. ਕੀਰਤੀ ਗਰਗ ਨੇ ਔਰਤਾਂ ਦੀਆਂ ਬੀਮਾਰੀਆਂ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਹੱਲ ਕੀਤਾ। ਕੈਂਪ ਨੂੰ ਕਾਮਯਾਬ ਕਰਨ ਲਈ ਪਿੰਡ ਦੇ ਸਰਪੰਚ ਸੋਨੀਆਂ ਗਾਬਾ, ਗੁਲਸ਼ਨ ਗਾਬਾ, ਭੁਪਿੰਦਰ ਸਿੰਘ, ਜੁਗਰਾਜ ਸਿੰਘ ਜੀ.ਓ.ਜੀ., ਅੰਗ੍ਰੇਜ਼ ਸਿੰਘ ਐਡਵੋਕੇਟ, ਗੁਰਦੁਆਰਾ ਪ੍ਰਧਾਨ ਸ. ਅਜਮੇਰ ਸਿੰਘ, ਪਿ੍ਰੰਸੀਪਲ ਸੁਖਦੇਵ ਸਿੰਘ, ਗਰਦੌਰ ਸਿੰਘ, ਪਰੇਮ ਕੁਮਾਰ, ਬਲਰਾਜ ਸਿੰਘ, ਅਮਰਜੀਤ ਸਿੰਘ, ਰੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਸਿਕੰਦਰ ਸਿੰਘ ਸਮੇਤ ਸਮੂਹ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here