NEW DELHI,(PLCTV):- ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ (Former Punjab DGP Dinkar Gupta) ਕੌਮੀ ਜਾਂਚ ਏਜੰਸੀ (ਐਨਆਈਏ) (National Investigation Agency (NIA)) ਦੇ ਡਾਇਰੈਕਟਰ ਜਨਰਲ (Director General) ਬਣ ਗਏ ਹਨ,ਕੇਂਦਰ ਸਰਕਾਰ ਨੇ ਵੀਰਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ,ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਤੋਂ ਬਾਅਦ ਉਹ ਪੰਜਾਬ ਛੱਡ ਕੇ ਕੇਂਦਰ ‘ਚ ਚਲੇ ਗਏ ਸਨ,ਦਿਨਕਰ ਪੰਜਾਬ ਕੇਡਰ (Dinkar Punjab Cadre) ਦੇ 1987 ਬੈਚ ਦੇ ਆਈਪੀਐਸ ਅਧਿਕਾਰੀ (IPS officer) ਹਨ,ਉਹ 31 ਮਾਰਚ 2024 ਤੱਕ ਇਸ ਅਹੁਦੇ ‘ਤੇ ਬਣੇ ਰਹਿਣਗੇ।
ਦਿਨਕਰ ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਡੀਜੀਪੀ (DGP) ਸਨ,ਉਨ੍ਹਾਂ ਦੀ ਪਤਨੀ ਵਿਨੀ ਮਹਾਜਨ ਮੁੱਖ ਸਕੱਤਰ ਸੀ,ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਚਰਨਜੀਤ ਚੰਨੀ ਮੁੱਖ ਮੰਤਰੀ (Charanjit Channi Chief Minister) ਬਣਦੇ ਹੀ ਉਨ੍ਹਾਂ ਨੂੰ ਹਟਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ,ਇਹ ਦੇਖ ਕੇ ਦਿਨਕਰ ਗੁਪਤਾ ਛੁੱਟੀ ‘ਤੇ ਚਲੇ ਗਏ,ਉਨ੍ਹਾਂ ਨੇ ਕੇਂਦਰੀ ਡੈਪੂਟੇਸ਼ਨ (Central Deputation) ਲਈ ਅਰਜ਼ੀ ਦਿੱਤੀ,ਜਦੋਂ ਉਹ ਛੁੱਟੀ ਤੋਂ ਵਾਪਸ ਆਏ ਤਾਂ ਉਨ੍ਹਾਂ ਨੂੰ ਅਹਿਮ ਪੋਸਟਿੰਗ ਨਹੀਂ ਦਿੱਤੀ ਗਈ,ਚਰਨਜੀਤ ਚੰਨੀ ਸਰਕਾਰ ਨੇ ਉਨ੍ਹਾਂ ਦੀ ਥਾਂ ‘ਤੇ ਪਹਿਲਾਂ ਇਕਬਾਲਪ੍ਰੀਤ ਸਹੋਤਾ,ਫਿਰ ਸਿਧਾਰਥ ਚਟੋਪਾਧਿਆਏ ਅਤੇ ਅਖੀਰ ‘ਚ ਵੀਕੇ ਭਾਵਰਾ ਨੂੰ ਡੀਜੀਪੀ (DGP) ਨਿਯੁਕਤ ਕੀਤਾ।
