ਸੰਗਰੂਰ ਲੋਕ ਸਭਾ ਸੀਟ ‘ਤੇ ਪੋਲਿੰਗ ਦੇ ਅੰਤਿਮ ਅੰਕੜੇ ਜਾਰੀ,ਸਿਰਫ਼ 45.50 ਫ਼ੀਸਦੀ ਵੋਟਿੰਗ ਹੋਈ

0
72
Sangrur Lok Sabha seat final polling figures released, only 45.50% turnout
ਸੰਗਰੂਰ ਲੋਕ ਸਭਾ ਸੀਟ ‘ਤੇ ਪੋਲਿੰਗ ਦੇ ਅੰਤਿਮ ਅੰਕੜੇ ਜਾਰੀ,ਸਿਰਫ਼ 45.50 ਫ਼ੀਸਦੀ ਵੋਟਿੰਗ ਹੋਈ

PLCTV:-

SANGRUR,(PLCTV):- ਸੰਗਰੂਰ ਲੋਕ ਸਭਾ ਸੀਟ (Sangrur Lok Sabha Seat) ‘ਤੇ ਪੋਲਿੰਗ (Polling) ਦੇ ਅੰਤਿਮ ਅੰਕੜੇ ਜਾਰੀ ਕਰ ਦਿੱਤੇ ਗਏ ਹਨ,ਸੀ.ਐਮ.ਭਗਵੰਤ ਮਾਨ (CM Bhagwant Mann) ਦਾ ਗੜ੍ਹ ਰਹੀ ਇਸ ਸੀਟ ‘ਤੇ ਸਿਰਫ਼ 45.50 ਫ਼ੀਸਦੀ ਵੋਟਿੰਗ ਹੋਈ,ਸੰਗਰੂਰ ਸੀਟ (Sangrur Seat) ‘ਤੇ 31 ਸਾਲਾਂ ਬਾਅਦ ਇਹ ਸਭ ਤੋਂ ਘੱਟ ਵੋਟਿੰਗ ਹੈ,1991 ਵਿੱਚ ਵੋਟਿੰਗ 10.9 ਫੀਸਦੀ ਸੀ,ਦੱਸ ਦੇਈਏ ਕਿ ਲਹਿਰਾ ਵਿੱਚ 43.1 ਫੀਸਦੀ, ਦਿੜ੍ਹਬਾ ਵਿੱਚ 46.77 ਫੀਸਦੀ, ਸੁਨਾਮ ‘ਚ 27.22 ਫੀਸਦੀ, ਸੰਗਰੂਰ ‘ਚ 44.96 ਫੀਸਦੀ, ਧੂਰੀ ਵਿੱਚ 48.26 ਫੀਸਦੀ, ਮਹਿਲ ਕਲਾਂ ‘ਚ 43.8 ਫੀਸਦੀ, ਭਦੌੜ ‘ਚ 44.54 ਫੀਸਦੀ, ਬਰਨਾਲਾ ‘ਚ 41.43 ਫੀਸਦੀ, ਮਾਲੇਰਕੋਟਲਾ ‘ਚ 47.66 ਫੀਸਦੀ ਵੋਟਿੰਗ ਹੋਈ, ਤੇ ਕੁਲ ਮਿਲਾ ਕੇ 45.50 ਫੀਸਦੀ ਲੋਕਾਂ ਨੇ ਵੋਟ ਪਾਈ,1991 ਵਿੱਚ ਸੰਗਰੂਰ ਲੋਕ ਸਭਾ ਸੀਟ (Sangrur Lok Sabha Seat) ਵਿੱਚ ਸਭ ਤੋਂ ਘੱਟ 10.9 ਫੀਸਦੀ ਵੋਟਿੰਗ ਹੋਈ ਸੀ,1996 ਵਿੱਚ 62.2 ਫੀਸਦੀ ਵੋਟਿੰਗ ਹੋਈ ਸੀ,1998 ਵਿੱਚ 60.1 ਫੀਸਦੀ, 1999 ਵਿੱਚ 56.1 ਫੀਸਦੀ, 2004 ਵਿੱਚ 61.6 ਫੀਸਦੀ, 2009 ਵਿੱਚ 74.41 ਫੀਸਦੀ, 2014 ਵਿੱਚ 77.21 ਫੀਸਦੀ ਅਤੇ 2019 ਵਿੱਚ 72.40 ਫੀਸਦੀ ਵੋਟਰਾਂ ਦੀ ਵੋਟਿੰਗ ਕੀਤੀ ਸੀ।

LEAVE A REPLY

Please enter your comment!
Please enter your name here