CHANDIGARH,(PLCTV):- ਪੰਜਾਬ ਸਰਕਾਰ (Government of Punjab) ਨੇ ਵੀਰਵਾਰ ਨੂੰ ਰਜਿਸਟ੍ਰੇਸ਼ਨ ਮਾਰਕ ਸਟੇਟ ਕੋਡ ਪੀ.ਬੀ. (Registration Mark State Code PB) ਦੇ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਜ਼ਬਤ ਕਰਨ ਤੋਂ ਇਲਾਵਾ ਚਲਾਨ ਕੱਟਣ ਦਾ ਫੈਸਲਾ ਕੀਤਾ ਹੈ,ਪੰਜਾਬ ਵਿੱਚ ਗੱਡੀਆਂ ‘ਤੇ ਫੈਂਸੀ ਨੰਬਰ (Fancy Number) ਲਾਉਣ ਵਾਲਿਆਂ ਦੇ ਹੁਣ ਚਲਾਨ ਕੱਟੇ ਜਾਣਗੇ,ਇਸ ਦੇ ਨਾਲ ਹੀ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਜ਼ਬਤ ਕਰ ਲਿਆ ਜਾਵੇਗਾ,ਫੈਂਸੀ ਨੰਬਰ (Fancy Number) ਲੈਣ ਦੇ ਚਾਹਵਨ ਨਵੇਂ ਨੋਟੀਫਿਕੇਸ਼ਨ (New Notifications) ਮੁਤਾਬਕ ਇਨ੍ਹਾਂ ਨੂੰ ਪ੍ਰਾਪਤ ਕਰ ਸਕਣਗੇ।
