NEW MUMBAI,(PLCTV):- ਸੁਰਿੰਦਰ ਪਾਲ ਸਿੰਘ ਓਬਰਾਏ (Surinder Pal Singh Oberoi) ਦਲਿਤਾਂ ਨੂੰ ਇੱਕ ਵਧੀਆ ਜੀਵਨ ਜਿਉਣ ਲਈ ਆਪਣੀ ਕਮਾਈ ਦਾ 98 ਪ੍ਰਤੀਸ਼ਤ ਦਾਨ ਕਰਦੇ ਹਨ,ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ (Famous Director Mahesh Bhatt) ਨੇ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ (‘Sarbatt Da Bhala’ Charitable Trust) ਦੇ ਸੰਚਾਲਕ,ਕਾਰੋਬਾਰੀ ਡਾ: ਓਬਰਾਏ ਦਾ ਚਿਹਰਾ OTT ‘ਤੇ ਲਿਆਉਣ ਦਾ ਫੈਸਲਾ ਕੀਤਾ ਹੈ,ਇਸ ਦੇ ਨਾਲ ਹੀ ਡਾ. ਓਬਰਾਏ (Dr. Oberoi) ਦੇ ਸਮੁੱਚੇ ਜੀਵਨ ‘ਤੇ ਵੱਡੇ ਪਰਦੇ ਦੀ ਫ਼ਿਲਮ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਵਾਪਸ ਉਹਨਾਂ ਦੇ ਘਰ ਪਹੁੰਚਾਉਣ ਵਾਲੇ ਸਮਾਜ ਸੇਵੀ ਤੇ ਕਾਰੋਬਾਰੀ ਡਾ. ਐਸਪੀ ਓਬਰਾਏ ਦੀ ਜ਼ਿੰਦਗੀ ‘ਤੇ Bollywood ਫ਼ਿਲਮ ਬਣਨ ਜਾ ਰਹੀ ਹੈ। ਦੱਸ ਦੇਈਏ ਕਿ ਮਹੇਸ਼ ਭੱਟ ਓਬਰਾਏ ਦੇ ਜੀਵਨ ਅਤੇ ਸਮੇਂ ‘ਤੇ 2 ਘੰਟੇ 40 ਮਿੰਟ ਦੀ ਫਿਲਮ ਬਣਾ ਰਹੇ ਹਨ,ਅਜੇ ਦੇਵਗਨ ਵੱਲੋਂ ਡਾ. ਓਬਰਾਏ (Dr. Oberoi) ਦੀ ਭੂਮਿਕਾ ਨਿਭਾਈ ਜਾਵੇਗੀ, ਜਿਸ ਦਾ ਨਿਰਮਾਣ ਪੈਰਾਮਾਊਂਟ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ,ਫਿਲਮਫੇਅਰ ਅਵਾਰਡ ਜੇਤੂ ਰਿਤੇਸ਼ ਸ਼ਾਹ (Filmfare Award winner Riteish Shah) ਵੱਲੋਂ ਸਕਰੀਨਪਲੇ (Screenplay) ਲਿਖਿਆ ਜਾ ਰਿਹਾ ਹੈ,ਜਿਸ ਨੇ ਕਹਾਣੀ,Pink,Airlift ਅਤੇ Raid ਲਈ ਸਕ੍ਰੀਨਪਲੇ (Screenplay) ਵੀ ਲਿਖੇ ਹਨ,ਇਸ ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ।
