

ਮੋਗਾ, 22 ਜੂਨ (ਅਮਜਦ ਖਾਨ/ਸੰਦੀਪ ਮੋਂਗਾ):- ਜਿਲ੍ਹੇ ਦੇ ਪਿੰਡ ਬੰਬੀਹਾ ਭਾਈ ਦੇ ਵਸਨੀਕ ਤਰਲੋਚਨ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਸਨੂੰ ਕੁੱਝ ਦਿਨ ਪਹਿਲਾਂ ਵਟਸਅੱਪ ਕਾਲ ਰਾਂਹੀ ਗੈਂਗਸਟਰਾਂ ਵਲੋਂ ਫ਼ਿਰੋਤੀ ਲਈ ਧਮਕੀ ਦਿੱਤੀ ਗਈ ਸੀ ਅਤੇ ਅੱਜ ਸਵੇਰੇ ਤਕਰੀਬਨ 4 ਵਜੇ ਉਸਦੇ ਘਰ ’ਤੇ ਨਾ ਮਾਲੂਮ ਵਿਅਕਤੀਆਂ ਵਲੋਂ ਫ਼ਾਈਰਿੰਗ ਕੀਤੀ ਗਈ ਹੈ। ਥਾਣਾ ਸਮਾਲਸਰ ਵਿਖੇ ਪੁਲਿਸ ਵਲੋਂ ਤਰਲੋਚਨ ਸਿੰਘ ਦੇ ਬਿਆਨਾਂ ਤਹਿਤ ਮਾਮਲਾ ਦਰਜ਼ ਰਜਿਸਟਰ ਕੀਤਾ ਗਿਆ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਜਿਲ੍ਹਾ ਪੁਲਿਸ ਮੁਖੀ ਸ. ਗੁਲਨੀਤ ਸਿੰਘ ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਅੱਜ ਪੱਤਰਕਾਰਾਂ ਨੂੰ ਜਾਣਕਾਰੀਂ ਦਿੰਦਿਆ ਉਹਨਾਂ ਦੱਸਿਆ ਕਿ ਸਮਸ਼ੇਰ ਸਿੰਘ ਉਪ ਕਪਤਾਨ ਬਾਘਾਪੁਰਾਣਾ, ਇੰਸਪੈਕਟਰ ਦਲਜੀਤ ਸਿੰਘ ਮੁੱਖ ਅਧਿਕਾਰੀ ਥਾਣਾ ਸਮਾਲਸਰ ਅਤੇ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ਼ ਸੀ.ਆਈ.ਏ. ਸਟਾਫ਼ ਬਾਘਾਪੁਰਾਣਾ ਦੀ ਟੀਮ ਵਲੋਂ ਕੈਟਕਨੀਕਲ ਢੰਗਾਂ/ਫ਼ਰਾਂਸਿੰਕ ਟੀਮ ਰਾਹੀ ਅਤੇ ਮਨੁੱਖੀ ਸੋਰਸਾ ਰਾਹੀਂ ਜਾਂਚ ਤੋਂ ਇਸ ਘਟਨਾਂ ਬਾਰੇ ਸ਼ੰਕਾਂ ਜਾਹਿਰ ਹੋਈ ਅਤੇ ਜਦੌਂ ਮੁੱਦਈ ਤਰਲੋਚਨ ਸਿੰਘ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸਨੇ ਆਪਣੇ ਨਾਮ ਪਰ ਅਸਲਾ ਲਾਈਸੰਸ ਵੀ ਅਪਲਾਈ ਕੀਤਾ ਹੋਇਆ ਸੀ।
ਜਿਸਨੇ ਆਪਣਾ ਅਸਲਾ ਲਾਈਸੰਸ ਬਣਾਉਣ ਲਈ ਆਪਣੇ ਹੀ ਘਰ ’ਤੇ ਆਪ ਹੀ ਗੋਲੀਆਂ ਚਲਾਈਆਂ ਸਨ ਅਤੇ ਜਾਣ ਬੁੱਝ ਕੇ ਗੈਂਗਸਟਰ ਗੋਲਡੀ ਬਰਾੜ ਦਾ ਨਾਂਮ ਮੀਡੀਆ ਵਿਚ ਦਿੱਤਾ ਸੀ ਕਿਉਂਕਿ ਸਿੱਧੂ ਮੂਸੇਵਾਲ ਕਤਲ ਕੇਸ ਕਰਕੇ ਗੋਲਡੀ ਬਰਾੜ ਪੂਰੇ ਦੇਸ਼ ਵਿਚ ਮੀਡੀਆ ਦੀਆਂ ਸੁਰਖੀਆਂ ਵਿਚ ਹੈ ਅਤੇ ਅਫ਼ਸਰਾਂ ਵਲੋਂ ਊਸਨੂੰ ਜਾਨ ਦਾ ਖ਼ਤਰਾ ਹੋਣ ਦਾ ਸਮਝ ਕੇ ਊਸਦਾ ਅਸਲਾ ਲਾਈਸੰਸ ਬਣਾ ਦਿੱਤਾ ਜਾਵੇ। ਇਸ ਲਈ ਉਸ ਨੇ ਆਪਣੇ ਮਿੱਤਰ ਕੁਲਵਿੰਦਰ ਸਿੰਘ ਕਿੰਦਾ ਕੋਲੋਂ 32 ਬੋਰ ਦਾ ਦੇਸੀ ਕੱਟਾ ਸੁਖਵੰਤ ਸਿੰਘ ਊਰਫ਼ ਫ਼ੋਂਜੀ ਮੰਗਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ 48 ਘੰਟਿਆਂ ਵਿਚ ਟਰੇਸ ਕਰਨ ਵਿਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ 48 ਘੰਟਿਆਂ ਵਿਚ ਟਰੇਸ ਕਰਨ ਵਿਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ।
ਸ. ਗੁਲਨੀਤ ਸਿੰਘ ਨੇ ਦੱਸਿਆ ਕਿ ਜਗਮੀਤ ਸਿੰਘ ਨੂੰ ਮੁਕੱਦਮੇ ਵਿਚ ਨਾਮਜਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਤਿੰਨਾ ਦੋਸ਼ੀਆਂ ਤਰਲੋਚਨ ਸਿੰਘ ਵਾਸੀ ਬੰਬੀਹਾ ਭਾਈ, ਕੁਲਵਿੰਦਰ ਸਿੰਘ ਕਿੰਦਾ ਵਾਸੀ ਬਰਗਾੜੀ ਅਤੇ ਸੁਖਵੰਤ ਸਿੰਘ ਫ਼ੋਜੀ ਵਾਸੀ ਪਿੰਡ ਚੀਦਾ ਨੂੰ ਗਿਰਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਜਗਮੀਤ ਸਿੰਘ ਊਰਫ਼ ਜਗਮੀਤਾ ਵਾਸੀ ਪਿੰਡ ਚੰਨੀਆਂ ਥਾਣਾਾ ਸਾਦਿਕ ਜਿਲ੍ਹਾ ਫ਼ਰੀਦਕੋਟ ਦੀ ਗਿਫ਼ਤਾਰੀ ਅਜੇ ਬਾਕੀ ਹੈ। ਜਿਸ ਦੇ ਖਿਲਾਫ਼ ਪਹਿਲਾ ਵੀ ਤਿੰਨ ਮੁਕੱਦਮੇ ਦਰਜ ਰਜਿਸਟਰ ਹਨ।
ਬ੍ਰਾਮਦਗੀ : 1. 1 ਕੱਟਾ 315 ਬੋਰ ਅਤੇ 02 ਰੋਂਦ ਜਿੰਦਾ
2. 1 ਰਿਵਾਲਵਰ 32 ਬੋਰ ਅਤੇ 07 ਰੌਂਦ ਜਿੰਦਾਂ
3. 5 ਮੋਬਾਇਲ ਫ਼ੋਨ ਅਤੇ 1 ਪੈਨ ਡਰਾਇਵ।
