ਮੋਗਾ,21 ਜੂਨ (ਅਮਜਦ ਖ਼ਾਨ) :- ਸਿਵਲ ਸਰਜਨ ਮੋਗਾ ਡਾਕਟਰ ਹਤਿੰਦਰ ਕੌਰ ਕਲੇਰ ਦੇ ਹੁਕਮਾਂ ਅਨੁਸਾਰ ਅਤੇ ਡਾ. ਰਾਜੇਸ਼ ਅੱਤਰੀ, ਡੀ.ਐਮ.ਸੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਦਰ ਜਨੇਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ 2022 ਮਨਾਇਆ ਗਿਆ। ਇਸ ਮੌਕੇ ਡਾ. ਰਾਜੇਸ਼ ਅੱਤਰੀ ਡੀ.ਐਮ. ਸੀ ਮੋਗਾ ਨੇ ਕਿਹਾ ਕਿ ਮਹੱਤਵਪੂਰਨ ਇਹ ਹੈ ਕਿ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਝਗੜੇ ਨੂੰ ਧਿਆਨ ਵਿੱਚ ਰੱਖਦੇ ਹੋਏ ਮਨੁੱਖਤਾ ਲਈ ਯੋਗਾ ਕਰਨਾ ਬਹੁਤ ਜਰੂਰੀ ਹੈ। ਜਿਸ ਨਾਲ ਅੰਦਰੂਨੀ ਤੌਰ ਤੇ ਮੁਸ਼ਕਿਲਾ ਦਾ ਹਲ ਮਿਲਦਾ ਹੈ।
ਇਸ ਮੌਕੇ ਵਿਸ਼ਾ ਮਾਹਿਰ ਡਾ. ਚਰਨਪ੍ਰੀਤ ਸਿੰਘ, ਐਮ.ਓ. ਮਨੋਵਿਗਿਆਨੀ ਸਿਵਲ ਹਸਪਤਾਲ ਨੇ ਨਸ਼ਾ ਪੀੜਤ ਵਿਅਕਤੀਆ ਨੂੰ ਯੋਗਾ ਕਰਨਾ ਸਿਖਾਇਆ ਅਤੇ ਯੋਗਾ ਰਾਹੀ ਮਾਨਸਿਕ ਤਨਾਅ ਦੂਰ ਕਿਵੇ ਕੀਤਾ ਜਾ ਸਕਦਾ ਹੈ ਬਹੁਤ ਸਾਰੀਆ ਮੁਦ੍ਰਾ ਅਤੇ ਆਸਣ ਬਾਰੇ ਦੱਸਿਆ। ਇਸ ਮੌਕੇ ਤੇ ਹਾਜਰ ਡਾ. ਕੰਵਲਪ੍ਰੀਤ ਸਿੰਘ ਐਮ.ਓ. ਸ਼੍ਰੀਮਤੀ ਪੂਜਾ ਰਿਸ਼ੀ ਕਾਉਂਸਲਰ , ਚਰਨਜੀਤ ਮਾਲੜਾ, ਸੰਦੀਪ ਕੁਮਾਰ, ਵਿਸ਼ਵ ਵਧੇਰਾ ਅਤੇ ਰੀਹੈਬ ਸੈਂਟਰ ਦੇ ਹੋਰ ਸਟਾਫ਼ ਨੇ ਇਸ ਗਤੀਵਿਧੀ ਵਿੱਚ ਭਾਗ ਲਿਆ ਅਤੇ ਸਾਰੇ ਦਾਖਲ ਮਰੀਜ਼ਾਂ ਨੂੰ ਜੀਵਨ ਦਾ ਸਿਹਤਮੰਦ ਮਾਰਗ ਚੁਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗਤੀਵਿਧੀ ਨੂੰ ਡਾ. ਰਾਜੇਸ਼ ਮਿੱਤਲ ਸੀਨੀਅਰ ਮਨੋਵਿਗਿਆਨੀ ਸਿਵਲ ਹਸਪਤਾਲ ਮੋਗਾ ਵੱਲੋਂ ਸਹਿਯੋਗ ਵੀ ਸੰਪੂਰਨ ਸਹਿਯੋਗ ਦਿਤਾ ਗਿਆ।
