ਬਲੂਮਿੰਗ ਬਡਜ਼ ਸਕੂਲ ਵਿੱਚ ਅੰਤਰ-ਰਾਸ਼ਟਰੀ ਯੋਗ ਦਿਵਸ-2022 ਦਾ ਆਯੋਜਨ

0
26
ਬਲੂਮਿੰਗ ਬਡਜ਼ ਸਕੂਲ ਵਿੱਚ ਅੰਤਰ-ਰਾਸ਼ਟਰੀ ਯੋਗ ਦਿਵਸ-2022 ਦਾ ਆਯੋਜਨ
ਬਲੂਮਿੰਗ ਬਡਜ਼ ਸਕੂਲ ਵਿੱਚ ਅੰਤਰ-ਰਾਸ਼ਟਰੀ ਯੋਗ ਦਿਵਸ-2022 ਦਾ ਆਯੋਜਨ

PLCTV:-

ਮੋਗਾ, 21 ਜੂਨ (ਅਮਜਦ ਖ਼ਾਨ) : ਸਥਾਨਕ ਬਲੂਮਿੰਗ ਬਡਜ਼ ਸਕੂਲ ਦੇ ਕੈਂਪਸ ਵਿੱਚ ਅੰਤਰ ਰਾਸ਼ਟਰੀ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਐੱਨ.ਸੀ.ਸੀ. ਵਿੰਗ 5ਵੀਂ ਪੰਜਾਬ ਗਰਲਜ਼ ਬਟਾਲਿਅਨ, ਮੋਗਾ ਦੇ ਸਹਿਯੋਗ ਨਾਲ ਜ਼ਿਲੇ ਦੇ ਤਕਰੀਬਨ 100 ਦੇ ਕਰੀਬ ਐੱਨ. ਸੀ. ਸੀ. ਕੈਡਿਡਾਂ ਵੱਲੋਂ ਯੋਗ ਦੇ ਵੱਖ-ਵੱਖ ਆਸਨ ਕੀਤੇ ਗਏ ਜਿਵੇਂ ਕਿ ਸੂਰਜ ਨਮਸਕਾਰ, ਵਿ੍ਰਕਸ਼ਾਸਨ, ਤਾੜ ਆਸਨ, ਪਦਮ ਆਸਨ, ਵਜਰਾਸਨ ਅਤੇ ਅਲੋਮ ਵਿਲੋਮ ਆਦਿ। ਇਸ ਮੌਕੇ ਸਕੂਲ ਐੱਨ.ਸੀ.ਸੀ. ਕੈਡਿਡਾਂ ਵੱਲੋਂ ਸਟੇਜ ਉੱਪਰ ਯੋਗ ਆਸਨ ਕਰਵਾਏ ਤੇ ਸਟਾਫ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਵਾਰ ਯੋਗ ਦਿਵਸ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਪੂਰੇ ਵਿਸ਼ਵ ਵਿੱਚ 21 ਜੂਨ 2015 ਨੂੰ ਮਨਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਹਰ ਸਾਲ ਇਹ ਦਿਨ ਸਿਹਤ ਪ੍ਰੇਮੀਆਂ ਵੱਲੋਂ ਪੂਰੇ ਜੋਸ਼ ਅਤੇ ਉਤਸਾਹ ਨਾਲ ਮਣਾਇਆ ਜਾਂਦਾ ਹੈ।

ਉਹਨਾਂ ਦੱਸਿਆ ਕਿ ਯੋਗ ਦਿਵਸ ਮਣਾਉਣ ਦਾ ਮੁੱਖ ਮੰਤਵ ਵੱਧ ਤੋਂ ਵੱਧ ਲੋਕਾਂ ਨੂੰ ਯੋਗ ਅਭਿਆਸ ਨਾਲ ਜੋੜਣਾ ਹੈ ਤਾਂ ਕਿ ਉਹਨਾਂ ਸਰੀਰਕ ਅਤੇ ਮਾਨਸਿਕ ਵਿਕਾਸ ਹੋ ਸਕੇ। ਜਿਸ ਕਰਕੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨੇ ਯੁਨਾਇਟਡ ਨੇਸ਼ਨ ਦੀ ਜਨਰਲ ਅਸੈਂਬਲੀ ਮੌਕੇ 2014 ਵਿੱਚ ਇਹ ਦਿਨ ਅੰਤਰ ਰਾਸ਼ਟਰੀ ਯੋਗ ਦਿਵਸ ਲਈ ਚੁਣਿਆ ਤੇ 2015 ਤੋਂ ਇਸ ਨੂੰ ਅਧਿਕਾਰਿਤ ਤੌਰ ਤੇ ਮਨਾਉਣਾ ਸ਼ੁਰੂ ਕੀਤਾ ਗਿਆ।

ਉਹਨਾਂ ਅੱਗੇ ਕਿਹਾ ਕਿ ਬਲੂਮਿੰਗ ਬਡਜ਼ ਵਿਦਿਅਕ ਸੰਸਥਾ ਵਿਦਿਆਰਥੀਆਂ ਨੂੰ ਯੋਗ ਦੇ ਖੇਤਰ ਵਿੱਚ ਉੱਚ ਪੱਧਰੀ ਟ੍ਰੇਨਿੰਗ ਮੁਹੱਇਆ ਕਰਵਾਉਣ ਲਈ ਵਚਣਬੱਧ ਹੈ ਜਿਸ ਕਰਕੇ ਪਿਛਲੇ ਕਈ ਸਾਲਾਂ ਤੋਂ ਸਕੂਲ ਦੇ ਵਿਦਿਆਰਥੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਯੋਗਾ ਮੁਕਾਬਲਿਆਂ ਵਿੱਚ ਸਕੂਲ ਦਾ ਨਾਂ ਰੋਸ਼ਣ ਕਰਦੇ ਆ ਰਹੇ ਹਨ। ਇਸ ਮੌਕੇ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਉਚੇਚੇ ਤੌਰ ਤੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦਾ ਧੰਨਵਾਦ ਕੀਤਾ ਜੋ ਉਹਨਾਂ ਦੀ ਅਣਥੱਕ ਮਿਹਨਤ ਅਤੇ ਸਹਿਯੋਗ ਨਾਲ ਸੰਸਥਾ ਵਿਦਿਆਰਥੀਆਂ ਨੁੰ ਯੋਗ ਰਾਹੀਂ ਤੰਦਰੁਸਤ, ਇਕਾਗਰਚਿੱਤ, ਮਿਹਨਤੀ ਅਤੇ ਕਾਰਜਕੁਸ਼ਲ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ।

LEAVE A REPLY

Please enter your comment!
Please enter your name here