ਮੋਗਾ, 21 ਜੂਨ(ਅਮਜਦ ਖ਼ਾਨ/ਸੰਦੀਪ ਮੋਂਗਾ) :- ਫੌਜ ਦੀ ਅਗਨੀਪਥ ਭਰਤੀ ਸਕੀਮ ਨੂੰ ਕਾਰਪੋਰੇਟ ਦੀ ਸੇਵਾ ਲਈ ਸਸਤੀ ਕਰਤੀ ਉਪਲੱਬਧ ਕਰਾਉਣ, ਆਰ ਆਰ ਐਸ ਦੇ ਕੇਡਰ ਨੂੰ ਸਰਕਾਰੀ ਪੈਸੇ ‘ਤੇ ਬੰਦੂਕ ਦੀ ਟ੍ਰੇਨਿੰਗ ਦੇਣ ਅਤੇ ਮੋਦੀ ਦੀ 2024 ਦੀਆਂ ਲੋਕ ਸਭਾ ਚੋਣਾਂ ਲਈ ਤਿਆਰ ਕੀਤਾ ਚੋਣ ਸਟੰਟ ਐਲਾਨਿਆਂ ਨੌਜਵਾਨ ਭਾਰਤ ਸਭਾ ਨੇ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ, ਐਸ.ਸੀ, ਬੀ.ਸੀ ਮੁਲਾਜਮ ਜਥੇਬੰਦੀ, ਬਾਮਸੇਵ, ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ, ਐਸ ਸੀ ਬੀ ਸੀ ਅਧਿਆਪਕ ਯੂਨੀਅਨ, ਬਾਮਸੇਫ ਭਾਰਤ ਮੁਕਤੀ ਮੋਰਚੇ ਨਾਲ ਮਿਲ ਕੇ ਇਸ ਸਕੀਮ ਨੂੰ ਤੁਰੰਤ ਬੰਦ ਕਰਨ, ਨੌਜਵਾਨਾਂ ਲਈ ਪੱਕੇ ਰੁਜਗਾਰ ਦਾ ਪ੍ਰਬੰਧ ਕਰਨ ਦੀ ਮੰਗ ਨੂੰ ਲੈ ਕੇ ਅੱਜ ਮੋਗਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਅਗਨੀਪਥ ਸਕੀਮ ਰੱਦ ਕੀਤੀ ਜਾਵੇ, ਅਗਨੀਪਥ ਸਕੀਮ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ‘ਤੇ ਦਰਜ ਕੀਤੇ ਗਏ ਮੁਕੱਦਮੇ ਰੱਦ ਕੀਤੇ ਜਾਣ।
ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਇਲਾਕਾ ਆਗੂ ਬ੍ਰਿਜ ਰਾਜੇਆਣਾ, ਪੀ.ਸ.ਸ.ਐਫ ਦੇ ਆਗੂ ਰਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਹ ਸਕੀਮ ਅੱਤ ਦਰਜੇ ਦੀ ਗੁਰਬਤ ਪਰਿਵਾਰਾਂ ਵਾਲੇ ਨੌਜਵਾਨ, ਜਿਹੜੇ ਸਰਕਾਰੀ ਨੌਕਰੀ ਲਈ ਫੌਜ ਭਰਤੀ ਹੋਣਾ ਚਾਹੁੰਦੇ ਹਨ, ਇਹ ਉਹਨਾਂ ਨੇ ਕੋਝਾ ਮਜਾਕ ਹੈ। ਮੋਦੀ ਸਰਕਾਰ ਬਿਨਾਂ ਪੈਨਸ਼ਨ, ਚਾਰ ਸਾਲਾਂ ਬਾਅਦ ਬਿਨਾ ਕਿਸੇ ਰੁਜਗਾਰ ਦੇ, ਭੁੱਖੇ ਪੇਟ ਕਿਵੇਂ ਜੇ ਅਗਨੀਵੀਰ ਭਰਤੀ ਕਰਨਾ ਚਾਹੁੰਦੀ ਹੈ। ਇਹ ਦਰਅਸਲ ਨੌਜਵਾਨਾਂ ਦੇ ਫਾਇਦੇ ਲਈ ਨਹੀਂ ਬਲਕਿ ਮੋਦੀ ਸਰਕਾਰ ਨੌਕਰੀ ਦੇ ਨਾਮ ‘ਤੇ ਕਾਰਪੋਰੇਟ ਲਈ ਚਾਰ ਦੀ ਟ੍ਰੇਨਿੰਗ ਦੇ ਕੇ ਕੁਸ਼ਲ ਅਤੇ ਸਸਤੀ ਕੀਮਤ ਸ਼ਕਤੀ ਪੈਦਾ ਕਰਕੇ ਦੇਵੇਗੀ। ਚਾਰ ਸਾਲਾਂ ਬਾਅਦ ਪ੍ਰਾਈਵੇਟ ਖੇਤਰ ਵਿੱਚ ਬਹੁ ਕੰਪਨੀਆਂ ਘੱਟ ਪੈਸਿਆਂ ‘ਤੇ ਕੰਮ ਲੈ ਕੇ ਆਰਥਿਕ ਸ਼ੋਸ਼ਣ ਕਰਨਗੀਆਂ।
75% ਨੌਜਵਾਨ ਜੋ ਅਗਨੀਪਥ ਚੋਂ ਚਾਰ ਸਾਲਾਂ ਵਿੱਚ ਬਾਹਰ ਹੋਣਗੇ ਉਹਨਾਂ ਨੂੰ ਖੂਹ ‘ਚ ਧੱਕਾ ਦਿੱਤਾ ਗਿਆ।
ਮੁਲਾਜਮ ਆਗੂ ਰਜਿੰਦਰ ਸਿੰਘ ਪੁਰਾਣੇਵਾਲਾ ਨੇ ਦੱਸਿਆ ਕਿ ਭਾਜਪਾ, ਆਰ ਐਸ ਐਸ ਦਾ ਦੇਸ਼ ਨੂੰ 2025 ਤੱਕ ਹਿੰਦੂ ਰਾਸ਼ਟਰ ਬਣਾਉਣ ਦਾ ਟੀਚਾ ਹੈ। ਇਸ ਟੀਚੇ ਦੇ ਰਾਸਤੇ ਵਿੱਚ ਦੇਸ਼ ਦੀਆਂ ਘੱਟ ਗਿਣਤੀ ਕੌਮੀਅਤਾਂ, ਲੇਖਕਾਂ, ਬੁੱਧੀਜੀਵੀਆਂ, ਅੰਬੇਦਕਰਵਾਦੀਆਂ, ਇਨਕਲਾਬੀ ਲਹਿਰਾਂ ਨੂੰ ਕੁਚਲਣ ਲਈ ਅਗਨੀਵੀਰਾਂ ਦੇ ਬਹਾਨੇ ਆਰ ਐਸ ਐਸ ਦੀ ਫੌਜ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਅੰਤ ਵਿੱਚ ਆਗੂਆਂ ਨੇ ਵਿਰੋਧ, ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਫੌਜ ਮੁਖੀਆਂ ਦੀ ਧਮਕੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਰੋਸ ਪ੍ਰਦਰਸ਼ਨ ਉਪਰੰਤ ਡੀਸੀ ਮੋਗਾ ਦੇ ਨਾਮ ਐਸ ਐਚ ਉ ਸਿਟੀ ਨੂੰ ਮੰਗ ਪੱਤਰ ਦਿੱਤਾ ਗਿਆ,ਇਸ ਮੌਕੇ ਉਕਤ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਦੇ ਆਗੂ ਰਾਜੂ ਸਿੰਘ ਡਾਲਾ, ਹਰਪੀਤ ਸਿੰਘ ਬੁੱਟਰ, ਮੁਲਾਜਮ ਆਗੂ ਮਾਸਟਰ ਬਲਦੇਵ ਸਿੰਘ, ਕੁਲਦੀਪ ਸਿੰਘ ਦਾਤੇਵਾਲ ਆਗੂ, ਐਸ ਸੀ ਬੀ ਸੀ ਅਧਿਆਪਕ ਯੂਨੀਅਨ, ਜਗਮੋਹਨ ਸਿੰਘ ਆਗੂ ਬਾਮਸੇਫ ਭਾਰਤੀ ਮੁਕਤੀ ਮੋਰਚਾ ਵੀ ਹਾਜਰ ਸਨ।
