ਸਿਹਤ ਵਿਭਾਗ ਨੇ ਕੀਤਾ ਖੂਨਦਾਨੀਆ ਨੂੰ ਸਨਮਾਨਿਤ

0
26
The health department honored the blood donors
ਸਿਹਤ ਵਿਭਾਗ ਨੇ ਕੀਤਾ ਖੂਨਦਾਨੀਆ ਨੂੰ ਸਨਮਾਨਿਤ

PLCTV:-

ਮੋਗਾ, 20 ਜੂਨ (ਜਸਵਿੰਦਰ ਸਿੰਘ) : ਅੱਜ ਸਿਹਤ ਵਿਭਾਗ ਮੋਗਾ ਵਲੋ ਜਿਲੇ ਦੀਆ 70 ਸੰਸਥਾਵਾ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਦੂਆਰਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਮੁਖ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਮੌਕੇ ਤੇ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ,  ਡਾ. ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ,  ਡਾ. ਸੁਖਪ੍ਰੀਤ ਬਰਾੜ ਐੱਸ .ਐੱਮ.ਓ. ਵੀ ਹਾਜ਼ਰ ਸਨ। ਇਸ ਮੌਕੇ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਖੂਨਦਾਨ ਕਰਨਾ ਮਹਾਂਦਾਨ ਹੈ ਖੂਨਦਾਨੀ ਦੇ ਸਨਮਾਨ ਲਈ ਰਖਿਆ ਇਹ ਵਿਸ਼ੇਸ਼ ਪ੍ਰੋਗਰਾਮ ਸ਼ਲਾਘਾਯੋਗ ਹੈ।

ਇਸ ਮੌਕੇ ਡਾ. ਹਤਿੰਦਰ ਕੌਰ ਕਲੇਰ ਸਿਵਲ ਸਰਜਨ ਨੇ ਕਿਹਾ ਕਿ ਖੂਨਦਾਨ ਕਰਨਾ ਬਹੁਤ ਬਹੁਤ ਵਧੀਆ ਕੰਮ ਹੈ ਖੂਨਦਾਨ ਕਰਨ ਨਾਲ ਮਨੁਖੀ ਜਾਨਾ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਡਾ. ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾ ਸੁਖਪ੍ਰੀਤ ਬਰਾੜ ਐੱਸ ਐਮ ਓ ਨੇ ਵੀ ਖੂਨਦਾਨੀਆ ਦੀ ਹੌਸਲਾ ਹਫਜ਼ਾਈ ਲਈ ਆਪਣੇ ਵਿਚਾਰ ਰੱਖੇ। ਇਸ ਮੌਕੇ ਜਿਲੇ ਦੀਆ ਸਮੂਹ ਸੰਸਥਾਵਾ ਤੋ ਇਲਾਵਾ ਡਾ. ਰੀਤੂ ਜੈਨ, ਡਾ. ਸੁਮੀ ਗੁਪਤਾ, ਸਟੀਫਨ ਸਿੱਧੂ, ਜਸਵਿੰਦਰ ਸਿੰਘ,  ਗੁਲਾਬ ਸਿੰਘ ਤੋ ਇਲਾਵਾ ਬਲੱਡ ਬੈਕ ਦੀ ਟੀਮ ਹਾਜਰ ਸੀ। ਇਸ ਮੌਕੇ ਸਰਕਾਰੀ ਨਰਸਿੰਗ ਸਕੂਲ ਦੀਆ ਵਿਦਿਆਰਥਣਾ ਵਲੋ ਪੋਸਟਰ ਮੇਕਿੰਗ ਮੁਕਾਬਲੇ ਵਿਚ ਭਾਗ ਲਿਆ ਗਿਆ। ਇਸ ਮੌਕੇ ਵਧੀਆ ਪੋਸਟਰ ਬਨਾਉਣ ਵਾਲੀਆ ਵਿਦਿਆਰਥਣਾ ਨੂੰ ਵਿਭਾਗ ਵਲੋ ਸਨਮਾਨਿਤ ਕੀਤਾ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਹੈਲਥ ਸੁਪਰਵਾਇਜਰ ਮਹਿੰਦਰ ਪਾਲ ਸਿੰਘ ਲੂੰਬਾ ਨੇ ਨਿਭਾਈ।  

LEAVE A REPLY

Please enter your comment!
Please enter your name here