ਪੋਲੀਓ ਰੋਕੂ ਮਾਈਗ੍ਰੇਟਰੀ ਰਾਊਂਡ ਦੇ ਦੂਸਰੇ ਦਿਨ ਤੱਕ ਕੁੱਲ 7130 ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ

0
29
A total of 7130 children were given polio drops till the second day of Polio Prevention Migration Round.
ਪੋਲੀਓ ਰੋਕੂ ਮਾਈਗ੍ਰੇਟਰੀ ਰਾਊਂਡ ਦੇ ਦੂਸਰੇ ਦਿਨ ਤੱਕ ਕੁੱਲ 7130 ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ

PLCTV:-

ਮੋਗਾ, 20 ਜੂਨ (ਵਿਸ਼ਵਦੀਪ ਕਟਾਰੀਆ) : ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਨੇ ਦੱਸਿਆ ਕਿ 19 ਜੂਨ ਤੋਂ 21 ਜੂਨ 2022 ਤੱਕ ਚਲਾਏ ਜਾ ਰਹੇ ਪਲਸ ਪੋਲੀਓ ਰੋਕੂ ਮਾਈਗ੍ਰੇਟਰੀ ਰਾਊਂਡ ਦੇ ਪਹਿਲੇ ਦਿਨ 3811 ਅਤੇ ਦੂਸਰੇ ਦਿਨ 3319 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸੇ ਤਰ੍ਹਾਂ ਇਨ੍ਹਾਂ ਦੋ ਦਿਨਾਂ ਵਿੱਚ ਮਾਈਗ੍ਰੇਟਰੀ ਏਰੀਆ ਦੇ ਕੁੱਲ 7130 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਰਾਊਂਡ ਤਹਿਤ ਪ੍ਰਵਾਸੀ ਮਜਦੂਰਾਂ ਦੇ ਬੱਚਿਆਂ ਨੂੰ ਜੋ ਕਿ ਫੈਕਟਰੀਆਂ, ਭੱਠਿਆਂ, ਉਸਾਰੀ ਅਧੀਨ ਇਮਾਰਤਾਂ ਅਤੇ ਝੁੱਗੀ ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ।

ਇਸ ਪੋਲੀਓ ਰੋਕੂ ਮੁਹਿੰਮ ਦੇ ਮਾਈਗ੍ਰੇਟਰੀ ਰਾਊਂਡ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਵਿੱਚ 150 ਮੈਂਬਰਾਂ ਦੀਆਂ 75 ਟੀਮਾਂ 8 ਸੁਪਰਵਾਈਜ਼ਰਾਂ ਦੀ ਨਿਗਰਾਨੀ ਹੇਠ ਕੰਮ ਕਰ ਰਹੀਆਂ ਹਨ। ਪਲਸ ਪੋਲੀਓ ਮਾਈਗ੍ਰੇਟਰੀ ਰਾਊਂਡ ਦੇ ਨੋਡਲ ਅਫ਼ਸਰ ਡਾ. ਅਜੇ ਨੇ ਦੱਸਿਆ ਕਿ ਇਨ੍ਹਾਂ ਦੋ ਦਿਨਾਂ ਵਿੱਚ ਮੋਗਾ ਸ਼ਹਿਰ ਵਿੱਚ 4016 ਬੱਚਿਆਂ ਨੂੰ, ਕੋਟ ਈਸੇ ਖਾਂ ਬਲਾਕ ਦੇ 1922, ਠੱਠੀ ਭਾਈ ਬਲਾਕ ਦੇ 279, ਢੁੱਡੀਕੇ ਬਲਾਕ ਦੇ 476, ਡਰੋਲੀ ਭਾਈ ਬਲਾਕ ਦੇ 207, ਪੱਤੋ ਹੀਰਾ ਸਿੰਘ ਬਲਾਕ ਦੇ 230 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾ ਚੁੱਕੀਆਂ ਹਨ।

ਜ਼ਿਲ੍ਹਾ ਟੀਕਾਕਰਨ ਅਫ਼ਸਰ ਮੋਗਾ ਡਾ. ਅਸ਼ੋਕ ਸਿੰਗਲਾ ਨੇ ਦੱਸਿਆ ਕਿ 21 ਜੂਨ ਤੱਕ ਜ਼ਿਲ੍ਹਾ ਮੋਗਾ 9432 ਮਾਈਗ੍ਰੇਟਰੀ ਏਰੀਆ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ  ਮਿਥਿਆ ਗਿਆ ਹੈ ਜਿਸਨੂੰ ਕਿ ਹਰ ਹੀਲੇ ਪੂਰਾ ਕੀਤਾ ਜਾਵੇਗਾ ਅਤੇ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ।

LEAVE A REPLY

Please enter your comment!
Please enter your name here